ਖ਼ੌਫ਼ ਦਾ ਦਰਿਆ ਚੜ੍ਹਦਾ ਆਵੇ।
ਅਖ ਦਾ ਪਾਣੀ ਸੁਕਦਾ ਜਾਵੇ।
ਸੁੰਝੇ ਰਸਤੇ ਇਕ ਪਰਛਾਵਾਂ,
ਐਵੇਂ ਬੈਠਾ ਖ਼ਾਕ ਉਡਾਵੇ।
ਕੌਣ ਹਵਾ ਦੇ ਖੰਜਰ ਲੈਕੇ,
ਪਾਣੀ ਉੱਤੇ ਲੀਕਾਂ ਪਾਵੇ।
ਕਾਲੀਆਂ 'ਵਾਜਾਂ ਸ਼ੋਰ ਮਚਾਇਆ,
ਕਿਹੜਾ ਚਾਨਣ ਗੀਤ ਸੁਣਾਵੇ?
ਖ਼ਾਲੀ ਕਮਰੇ ਵਿਚ ਇਕ ਸਾਇਆ,
ਮੈਨੂੰ ਮੇਰੀ ਸ਼ਕਲ ਵਿਖਾਵੇ।
ਹਰ ਇਕ ਰੁਖ 'ਤੇ ਰੂਪ ਦਾ ਪੰਛੀ,
ਸ਼ਬਜ਼ ਰੁਤਾਂ ਦਾ ਨੂਹਾ ਗਾਵੇ।