ਕ਼ਿੱਸਾ

ਦਮੋਦਰ

ਦਮੋਦਰ ਪੰਜਾਬੀ ਕ਼ਿੱਸਾ ਕਾਵਿ ਦਾ ਮੋਢੀ ਕ਼ਿੱਸਾਕਾਰ ਹੈ ਜੋ ਅਕਬਰ ਦਾ ਸਮਕਾਲੀ ਸੀ। ਜਿਸਨੇ ਪਹਿਲੀ ਵਾਰੀ "ਹੀਰ ਰਾਂਝੇ" ਦੀ ਪ੍ਰੀਤ ਕਹਾਣੀ ਨੂੰ ਆਧਾਰ ਬਣਾ ਕੇ ਕ਼ਿੱਸਾ ਲਿਖਿਆ। ਦਮੋਦਰ ਨੇ ਪੰਜਾਬੀ ਕਾਵਿ ਨੂੰ ਧਾਰਮਿਕ ਵਲਗਣ 'ਚੋਂ ਕੱਢ ਕੇ ਲੋਕ ਜਜ਼ਬੇ ਨਾਲ਼ ਜੋੜਿਆ।

ਧਨੀ ਰਾਮ ਚਾਤ੍ਰਿਕ

ਸਿਰਮੌਰ ਪੰਜਾਬੀ ਸ਼ਾਇਰ। ਚਾਤ੍ਰਿਕ ਦੀ ਕਵਿਤਾ ਵਿਚ ਛੰਦਾਬੰਦੀ, ਬੋਲੀ ਦੀ ਨਿਪੁੰਨਤਾ, ਠੇਠਤਾ ਅਤੇ ਮੁਹਾਵਰੇ ਦੀ ਖ਼ੂਬਸੂਰਤੀ ਬੇਮਿਸਾਲ ਹੈ। ਮਸ਼ਹੂਰ ਲਿਖਤ "ਮਾਰਦਾ ਦਮਾਮੇ ਜੱਟ ਮੇਲੇ ਆ ਗਿਆ"।

ਫ਼ਜ਼ਲ ਸ਼ਾਹ

19ਵੀਂ ਸਦੀ ਅਹਿਮ ਦਾ ਕ਼ਿੱਸਾਕਾਰ। ਜਦ ਕ਼ਿੱਸਾ ਕਾਵਿ ਦੇ ਸੂਰਜ ਦੀ ਤਾਬ ਮੱਠੀ ਪੈ ਰਹੀ ਸੀ। ਕ਼ਿੱਸਾ "ਸੋਹਣੀ ਮਹੀਂਵਾਲ" ਲਿਖ ਕੇ ਇਸ ਪ੍ਰੇਮ ਕਹਾਣੀ ਨੂੰ ਸਦਾ ਲਈ ਅਮਰ ਕਰ ਦਿੱਤਾ।

ਭਗਵਾਨ ਸਿੰਘ

ਅੰਗਰੇਜ਼ ਸ਼ਾਸਨ ਕਾਲ ਸਮੇਂ, ਮਾਲਵਾ ਖ਼ਿੱਤੇ ਦਾ ਮਸ਼ਹੂਰ ਕ਼ਿੱਸਾਕਾਰ। ਜਿਸਨੇ ਪ੍ਰਸਿੱਧ ਕ਼ਿੱਸਾ "ਹੀਰ" ਤੋਂ ਇਲਾਵਾ ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਅਤੇ ਜਿਊਣਾ ਮੌੜ ਆਦਿ ਰਚਨਾਵਾਂ ਲਿਖੀਆਂ।

ਮੁਕ਼ਬਲ

ਮੱਧਕਾਲੀ ਪ੍ਰਸਿੱਧ ਪੰਜਾਬੀ ਕ਼ਿੱਸਾਕਾਰ। ਪੂਰਾ ਨਾਮ ਸ਼ਾਹ ਜਹਾਨ ਅਤੇ "ਮੁਕ਼ਬਲ" ਇਨ੍ਹਾਂ ਦਾ ਤਖ਼ੱਲੁਸ ਸੀ। ਪਰ ਆਵਾਮੀ ਤੌਰ ਸ਼ੌਹਰਤ ਮੁਕ਼ਬਲ ਦੇ ਤੌਰ 'ਤੇ ਹੀ ਪ੍ਰਾਪਤ ਹੋਈ। ਮੁਕ਼ਬਲ ਨੇ ਕ਼ਿੱਸਾ "ਹੀਰ" ਤੋਂ ਇਲਾਵਾ ਸੀਹਰਫ਼ੀ ਅਤੇ ਇਕ ਜੰਗਨਾਮਾ ਲਿਖਿਆ। ਬੈਂਤ ਵਿਚ ਲਿਖਣ ਦੀ ਪਹਿਲੀ ਮਿਸਾਲ ਆਪ ਦੇ ਕ਼ਿੱਸੇ ਹੀਰ ਤੋਂ ਹੀ ਮਿਲਦੀ ਹੈ।

ਵਾਰਿਸ ਸ਼ਾਹ

ਪ੍ਰਸਿੱਧ ਮੱਧਕਾਲੀ ਕ਼ਿੱਸਾਕਾਰ। ਜਿਸਨੇ ਸ਼ਾਹਕਾਰ ਕ਼ਿੱਸਾ "ਹੀਰ" ਲਿਖ ਕੇ ਰਹਿੰਦੀ ਦੁਨੀਆ ਤੱਕ ਅਪਣਾ ਤਖ਼ਲੀਕ਼ੀ ਪਰਚਮ ਬੁਲੰਦ ਕੀਤਾ। ਕ਼ਿੱਸਾ ਹੀਰ ਨੂੰ "ਕਿਤਾਬੇ ਇਸ਼ਕ਼" ਵੀ ਕਿਹਾ ਗਿਆ ਹੈ।