ਅੱਲ੍ਹਾ ਦੇ ਦਰਬਾਰ ਮੈਂ ਕੂਕਾਂ ਲਾ ਰਸੂਲ ਖ਼ੁਦਾ ਦੇ।
ਸਬ ਸਲਾਮ ਸਲਾਵਤਾਂ ਤੈਂਡੇ ਭਾਰ ਰਸੂਲ ਖ਼ੁਦਾ ਦੇ।
ਕਿਉਂ ਕਰ ਆਖੇ ਗੋਲੀ ਆ ਵੱਲਾ ਰਸੂਲ ਖ਼ੁਦਾ ਦੇ।
ਦਫ਼ਤਰ ਸਬ ਗੁਨਾਹਾਂ ਦੇ ਵੱਲਾ ਰਸੂਲ ਖ਼ੁਦਾ ਦੇ।
ਮਾਲ ਅਸਾਡਾ ਚੋਰਾਂ ਥੋਂ ਵੱਲਾ ਰਸੂਲ ਖ਼ੁਦਾ ਦੇ।
ਹੈਦਰ ਦੇ ਸਿਰ ਪਗੜੀ ਆ ਵੱਲਾ ਰਸੂਲ ਖ਼ੁਦਾ ਦੇ।
ਕਿੱਥੇ ਵੈਂਦਾ ਚੋਰ ਮੁਹਾਰ ਵੱਲਾ ਰਸੂਲ ਖ਼ੁਦਾ ਦੇ।
ਕਿਉਂਕਰ ਆਖੇ ਕੁੱਛੇ ਆ ਵੱਲ ਰਸੂਲ ਖ਼ੁਦਾ ਦੇ।
ਦੇਹ ਦੀਦਾਰ ਸਹਾਰਾ ਆ ਵੇਖਾਂ ਰਸੂਲ ਖ਼ੁਦਾ ਦੇ।
ਬਿਨ ਪਾਣੀ ਮੱਛੀ ਮਰਦੀ ਆ ਵੱਲ ਰਸੂਲ ਖ਼ੁਦਾ ਦੇ।
ਸ਼ੋਕ ਤੈਂਡੇ ਦਾ ਵੇਲਾ ਗਇਆ ਵਿਹਾ ਰਸੂਲ ਖ਼ੁਦਾ ਦੇ।
ਸੋਹਣਾ ਮੁੱਖ ਮੁਬਾਰਕ ਆ ਵਿਖਾ ਰਸੂਲ ਖ਼ੁਦਾ ਦੇ।
ਸੁੱਕ ਅੰਗੂਰੀ ਚੱਲੀ ਮੀਂਹ ਵਸਾ ਰਸੂਲ ਖ਼ੁਦਾ ਦੇ।
ਨਾਉਂ ਖ਼ੁਦਾ ਦੇ ਕੋਈ ਉੱਤੇ ਆ ਵਸਾਰ ਰਸੂਲ ਖ਼ੁਦਾ ਦੇ।
ਨੌਸ਼ਹ ਰੁੱਠਾ ਵਰ੍ਹਿਆ ਦਾ ਆ ਮਨਾ ਰਸੂਲ ਖ਼ੁਦਾ ਦੇ।
ਲੁੜ੍ਹਦੀ ਵੈੜੀ ਬੰਨ੍ਹੇ ਲਾ ਰਸੂਲ ਖ਼ੁਦਾ ਦੇ।
ਅੱਲ੍ਹਾ ਮੌਲਾ ਅੱਗੇ ਕਰ ਦੁਆ ਰਸੂਲ ਖ਼ੁਦਾ ਦੇ।
ਰਾਫਜ਼ੀਆ ਨੂੰ ਮਾਰੇ ਆਪ ਖ਼ੁਦਾ ਰਸੂਲ ਖ਼ੁਦਾ ਦੇ।
ਫ਼ਾਰਸੀਆਂ ਦੀ ਆਤਿਸ਼ ਫੜ੍ਹ ਸਮਾ ਰਸੂਲ ਖ਼ੁਦਾ ਦੇ।
ਰਾਫਜ਼ੀ ਹੋਏ ਗ਼ਾਲਿਬ ਤੂੰ ਹਟਾ ਰਸੂਲ ਖ਼ੁਦਾ ਦੇ।
ਨੌਬਤ ਸੁੰਨੀ ਦੇ ਦੀਨੇ ਦੀ ਵਜਾ ਰਸੂਲ ਖ਼ੁਦਾ ਦੇ।
ਰਾਫ਼ਜ਼ੀਆਂ ਦੇ ਸਿਰ ਤੇ ਮੇਰਾ ਰਸੂਲ ਖ਼ੁਦਾ ਦੇ।
ਰਾਫ਼ਜ਼ੀਆਂ ਦੇ ਹੱਥੋਂ ਰਤੂ ਛੁੜਾ ਰਸੂਲ ਖ਼ੁਦਾ ਦੇ।
ਉਹਨਾਂ ਰਾਫ਼ਜ਼ੀਆਂ ਪਿੱਛੇ ਕੁੱਤੇ ਲਾ ਰਸੂਲ ਖ਼ੁਦਾ ਦੇ।
ਅੱਲ੍ਹਾ ਮੌਲਾ ਕੋਲੋਂ ਖ਼ੈਰ ਦਵਾ ਰਸੂਲ ਖ਼ੁਦਾ ਦੇ।
ਲਿਸ਼ਕਣ ਲੱਗੀਆਂ ਤੇਗ਼ਾਂ ਖੈਰਾਂ ਕਰਾ ਰਸੂਲ ਖ਼ੁਦਾ ਦੇ।
ਛੱਪਰ ਦੇ ਸਿਰ ਕੱਪਰ ਤੂੰ ਵਸਾ ਰਸੂਲ ਖ਼ੁਦਾ ਦੇ।
ਛੇੜਿਉਂ ਝਗੜਿਓਂ ਖੁਸ਼ ਸੁਖ ਵਿਖਾ ਰਸੂਲ ਖ਼ੁਦਾ ਦੇ।
ਨਾਜ਼ਕ ਵੇਲਾ ਦੋ ਦਿਲ ਮੱਕੇ ਆ ਰਸੂਲ ਖ਼ੁਦਾ ਦੇ।
ਹਵਾ ਸਵਾਰ ਘਵਾਰ ਵਿੱਚ ਵਗਾ ਰਸੂਲ ਖ਼ੁਦਾ ਦੇ।
ਵਜਿਆ ਮਾਰੂ ਪਲੋ ਨੂੰ ਫਿਰਾ ਰਸੂਲ ਖ਼ੁਦਾ ਦੇ।
ਭੜਕੀ ਆਤਿਸ਼ ਉੱਤੇ ਪਾਣੀ ਪਾ ਰਸੂਲ ਖ਼ੁਦਾ ਦੇ।
ਪਰਬਤ ਕਿਉਂਕਰ ਵਾਲੇ ਆ ਵੱਲਾ ਰਸੂਲ ਖ਼ੁਦਾ ਦੇ।
ਜ਼ਿੱਮਾ ਹੈਦਰ ਆਜਿਜ਼ ਦਾ ਤੂੰ ਚਾ ਰਸੂਲ ਖ਼ੁਦਾ ਦੇ।
ਹਮਦ ਖੁਦਾਵੰਦ ਖ਼ਾਲਿਕ ਨੂੰ, ਕੁਨ ਥੀਂ ਕੀਤਾ ਆਲਮ ਚਾ।
ਜੋ ਕਨਜ਼ਨ ਸੀ ਮਖ਼ਫ਼ੀ ਆਹਾ, ਇਸ਼ਕੋ ਜ਼ਾਹਿਰ ਹੋਇਆ ਆ।
ਹੁਸਨ ਨਸੀਬ ਨਾਜ਼ ਅਜ਼ਲ ਨੇ, ਨਿਆਜ਼ ਲਈ ਗਲ ਇਸ਼ਕੇ ਪਾ।
ਆਸ਼ਕ ਦੇ ਦਿਲ ਕੇਹਾ ਅੰਦੇਸ਼ਾ, ਦਿੱਤਾ ਦੇਂਹ ਤੇ ਰਾਤੀ ਲਾ।
ਜਰੀ ਸਲਾਮਤ ਕਰੇ ਨਾ ਤੋਬਾ, ਮੂਹੰ ਥੀਂ ਬੋਲੇ ਨਾਹੀ ਹਾਂ।
ਹੈਦਰ ਆਖ ਸੁਣਾਵਾਂ ਜ਼ਰਾ ਵਾਰੀ ਕੰਨ ਰੱਖੀ ਮੈਂ ਦਾ।