ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ! ਵੇ ਅਸੀਂ ਨਈਂ ਕਨੌੜ ਝੱਲਣੀ!
ਜ਼ਰਾ ਹੋਸ਼ ਨਾਲ ਬੋਲੀਂ ਤੂੰ ਦੁਬਾਰਾ! ਵੇ ਅਸੀਂ ਨਈਂ ਕਨੌੜ ਝੱਲਣੀ!
ਹੋਇਆ ਕੀ,ਜੇ ਪਿੰਡ ਵਿੱਚ ਤੇਰੀ ਸਰਦਾਰੀ ਵੇ
ਸਾਨੂੰ ਵੀ ਹੈ ਜਾਨੋਂ ਵੱਧ ਇੱਜ਼ਤ ਪਿਆਰੀ ਵੇ
ਅਸੀਂ ਫੂਕਣੈਂ ਕਿਸੇ ਦਾ ਸ਼ਾਹੂਕਾਰਾ
ਵੇ ਅਸੀਂ ਨਈਂ ਕਨੌੜ ਝੱਲਣੀ!
ਗੱਲਾਂ ਗੱਲਾਂ ਵਿਚ ਤੂੰ ਜੋ ਪਾਉਨਾਂ ਏ ਬੁਝਾਰਤਾਂ
ਜਾਣਦੀ ਹਾਂ ਤੇਰੀਆਂ ਮੈਂ ਤੇਰੀਆਂ ਸ਼ਰਾਰਤਾਂ
ਕਾਫ਼ੀ ਹੁੰਦਾ ਹੈ ਸਿਆਣੇ ਨੂੰ ਇਸ਼ਾਰਾ
ਵੇ ਅਸੀਂ ਨਈਂ ਕਨੌੜ ਝੱਲਣੀ!
ਚੱਕਣਾ ਚਕਾਉਣਾਂ ਨਾ ਹੀ ਡੋਲ੍ਹਣਾ ਵਗਾੜਣਾ
ਅਸੀਂ ਨਹੀਂ ਮੱਥਾ ਕਿਸੇ ਔਂਤਰੇ ਦਾ ਸਾੜਨਾ
ਤੇਰਾ ਕਿਸੇ ਵੇਲੇ ਲੱਭਦਾ ਨਈਂ ਪਾਰਾ-
ਵੇ ਅਸੀਂ ਨਈਂ ਕਨੌੜ ਝੱਲਣੀ!
ਤੱਕ ਸਾਡੀ ਹਵਾ ਵੱਲੇ ਕੀਹਦੀ ਏ ਮਜਾਲ ਵੇ
ਅਸੀਂ ਕੱਲੇ ਨਹੀਂ ਸਾਰੀ ‘ਜੈਤੋ’ ਸਾਡੇ ਨਾਲ ਵੇ
ਐਵੇਂ ਹੋਰ ਨਾ ਕਰਾ ਲਈਂ ਕੋਈ ਕਾਰਾ
ਵੇ ਅਸੀਂ ਨਈਂ ਕਨੌੜ ਝੱਲਣੀ!
ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ
ਵੇ ਅਸੀਂ ਨਈਂ ਕਨੌੜ ਝੱਲਣੀ
ਜ਼ਰਾ ਹੋਸ਼ ਨਾਲ ਬੋਲੀਂ ਤੂੰ ਦੁਬਾਰਾ!
ਵੇ ਅਸੀਂ ਨਈਂ ਕਨੌੜ ਝੱਲਣੀ!