ਗੀਤ
ਅੰਮ੍ਰਿਤਾ ਪ੍ਰੀਤਮ
ਮਸ਼ਹੂਰ ਸ਼ਾਇਰ, ਕਹਾਣੀਕਾਰ, ਨਾਵਲਕਾਰ ਅਤੇ ਵਾਰਤਕਕਾਰ। ਪਦਮ ਵਿਭੂਸ਼ਣ ਅਤੇ ਗਿਆਨ ਪੀਠ ਇਨਾਮ ਨਾਲ਼ ਸਨਮਾਨਿਤ। ਮਸ਼ਹੂਰ ਕਵਿਤਾ "ਅੱਜ ਆਖਾਂ ਵਾਰਿਸ ਸ਼ਾਹ ਨੂੰ"।
1919-2005
1906-1972
1926-1984
ਇੰਦਰਜੀਤ ਹਸਨਪੁਰੀ
ਨਾਮੀਂ ਗੀਤਕਾਰ, ਜਿਸਦੇ ਗੀਤ ਆਵਾਮੀ ਪੱਧਰ 'ਤੇ ਮੁਹਾਵਰੇ ਬਣ ਗਏ। ਮਸ਼ਹੂਰ ਗੀਤ 'ਲੱਕ ਹਿੱਲੇ ਮਜਾਜਣ ਜਾਂਦੀ ਦਾ'।
1932-2009
ਕਰਤਾਰ ਸਿੰਘ
ਸ਼ਾਇਰ, ਕਹਾਣੀਕਾਰ, ਨਾਵਲਕਾਰ, ਅਨੁਵਾਦਕ ਅਤੇ ਨਾਟਕ ਲੇਖਕ। "ਇਕ ਛਿਟ ਚਾਨਣ ਦੀ" ਕਹਾਣੀ ਸੰਗ੍ਰਹਿ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।
1917-2012
ਕਰਤਾਰ ਸਿੰਘ
ਸਟੇਜੀ ਕਵਿਤਾ ਦੇ ਪ੍ਰਮੁੱਖ ਸ਼ਾਇਰ। ਜਿੰਨ੍ਹਾਂ ਨੇ ਕਵਿਤਾ, ਗ਼ਜ਼ਲ ਅਤੇ ਗੀਤ ਆਦਿ ਵਿਧਾਵਾਂ ਵਿੱਚ ਰਚਨਾ ਕੀਤੀ। ਆਪਣੇ ਸਮੇਂ ਵਿੱਚ "ਕਵਿਤਾ" ਨਾਂ ਦਾ ਰਿਸਾਲਾ ਵੀ ਕੱਢਦੇ ਰਹੇ।
1904-1969
1935-2025
ਕਾਨਾ ਸਿੰਘ
ਕਾਨਾ ਸਿੰਘ ਪੋਠੋਹਾਰ ਦੇ ਗੁਜਰਖ਼ਾਨ ਦੀ ਜੰਮਪਲ ਲੇਖਿਕਾ ਹੈ। ਜੋ ਕਹਾਣੀ, ਨਜ਼ਮ ਅਤੇ ਵਾਰਤਕ ਆਦਿ ਵਿਧਾਵਾਂ ਵਿੱਚ ਲਿਖਦੀ ਹੈ।
1939-2015
1929-2018
ਗੁਰਦੇਵ ਸਿੰਘ ਮਾਨ
ਅਪਣੇ ਵਕ਼ਤ ਦੇ ਅਹਿਮ ਗੀਤਕਾਰ। ਜਿਸ ਦੇ ਗੀਤ ਨਾਮੀਂ ਗਾਇਕਾਂ ਨੇ ਗਾਏ। ਗੀਤਾਂ ਤੋਂ ਇਲਾਵਾ ਨਾਟਕ ਅਤੇ ਮਹਾਂ-ਕਾਵਿ ਵੀ ਲਿਖੇ।
1919-2004
ਗੁਰਦਾਸ ਮਾਨ
ਪੰਜਾਬੀ ਗਾਇਕੀ ਦੇ ਖੇਤਰ ਵਿਚ ਸਾਹਿਤਕ ਅਤੇ ਸੰਜੀਦਾ ਗੀਤਕਾਰੀ ਦਾ ਮੁੱਢ ਬੰਨਣ ਵਾਲ਼ਾ ਮਾਣਮੱਤਾ ਗੀਤਕਾਰ ਅਤੇ ਗਾਇਕ।
ਗੁਰਭਜਨ ਗਿੱਲ
ਨਾਮਵਰ ਸ਼ਾਇਰ, ਸੰਪਾਦਕ ਅਤੇ ਤਬਸਿਰਾਕਾਰ। ਇਸ ਤੋਂ ਇਲਾਵਾ ਆਪ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ।
ਜਗਜੀਤ ਬਰਾੜ
ਨਾਵਲਕਾਰ, ਕਹਾਣੀਕਾਰ ਅਤੇ ਸ਼ਾਇਰ। ਆਪਣੀ ਵੱਖਰੀ ਲਿਖਣ ਸ਼ੈਲੀ ਕਾਰਨ ਨਿਵੇਕਲਾ ਸਥਾਨ ਹਾਸਿਲ ਕਰਨ ਵਾਲ਼ਾ ਲੇਖਕ। ਮਸ਼ਹੂਰ ਕਿਤਾਬ ਧੁੱਪ ਦਰਿਆ ਦੀ ਦੋਸਤੀ।
1928-2000
ਜਸਵੰਤ ਸਿੰਘ
ਨਾਮਵਰ ਸ਼ਾਇਰ, ਲਿਖਾਰੀ, ਪ੍ਰਸਿੱਧ ਮਨੋਵਿਗਿਆਨੀ ਅਤੇ ਗੁਰਮਤਿ ਚਿੰਤਕ। ਨੇਕੀ ਨੂੰ ਨਵ-ਰਹੱਸਵਾਦੀ ਸ਼ਾਇਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਸਾਹਿਤ ਅਕਾਦਮੀ ਇਨਾਮ ਯਾਫ਼ਤਾ ਲਿਖਾਰੀ।
1925-2015
ਡਾ. ਤੇਜਿੰਦਰ ਹਰਜੀਤ
ਗੀਤਕਾਰ, ਖੋਜਕਾਰ, ਅਨੁਵਾਦਕ ਅਤੇ ਸੰਪਾਦਿਕਾ। ਇਨ੍ਹਾਂ ਦੇ ਲਿਖੇ ਮਸ਼ਹੂਰ ਗਾਇਕਾਂ ਵੱਲੋਂ ਗਾਏ ਗਏ ਹਨ।
1929-1993
ਦੇਵਿੰਦਰ ਸਤਿਆਰਥੀ
ਸ਼ਾਇਰ, ਕਹਾਣੀਕਾਰ, ਨਾਵਲਕਾਰ, ਅਨੁਵਾਦਕ ਅਤੇ ਲੋਕਗੀਤਾਂ ਦੇ ਖੋਜ ਕਰਤਾ। ਦੇਵਿੰਦਰ ਸਤਿਆਰਥੀ ਨੇ ਭਾਰਤੀ ਜ਼ੁਬਾਨਾਂ ਦੇ ਤਕ਼ਰੀਬਨ ਦੋ ਲੱਖ ਗੀਤ ਇਕੱਤਰ ਕੀਤੇ।
1908-2003
ਦੀਦਾਰ ਸਿੰਘ ਦੀਦਾਰ
ਆਪਣੇ ਅਹਿਸਾਸਾਂ ਦੀ ਆਵਾਜ਼ ਨੂੰ ਪ੍ਰਗੀਤ ਅਤੇ ਗ਼ਜ਼ਲਾਂ ਰਾਹੀਂ ਪੁਖ਼ਤਗੀ ਨਾਲ਼ ਬਿਆਨ ਕਰਨ ਵਾਲ਼ੇ ਸ਼ਾਇਰ।
1943-1993
1925-2005
ਧਨੀ ਰਾਮ ਚਾਤ੍ਰਿਕ
ਸਿਰਮੌਰ ਪੰਜਾਬੀ ਸ਼ਾਇਰ। ਚਾਤ੍ਰਿਕ ਦੀ ਕਵਿਤਾ ਵਿਚ ਛੰਦਾਬੰਦੀ, ਬੋਲੀ ਦੀ ਨਿਪੁੰਨਤਾ, ਠੇਠਤਾ ਅਤੇ ਮੁਹਾਵਰੇ ਦੀ ਖ਼ੂਬਸੂਰਤੀ ਬੇਮਿਸਾਲ ਹੈ। ਮਸ਼ਹੂਰ ਲਿਖਤ "ਮਾਰਦਾ ਦਮਾਮੇ ਜੱਟ ਮੇਲੇ ਆ ਗਿਆ"।
1876-1954
ਨੰਦ ਲਾਲ
ਮਨੁੱਖੀ ਸੰਵੇਦਨਾਵਾਂ ਨੂੰ ਠੇਠ ਬੋਲਚਾਲ ਦੀ ਵਿਚ ਪੇਸ਼ ਕਰਨ ਵਾਲ਼ਾ ਸਿਰਮੌਰ ਗੀਤਕਾਰ। ਆਰਥਿਕ ਕਮਜ਼ੋਰੀ ਕਾਰਨ ਖ਼ੁਦਕੁਸ਼ੀ ਕੀਤੀ। ਮਸ਼ਹੂਰ ਗੀਤ "ਭੋਲ਼ਾ ਪੰਛੀ, ਗੋਰੀ ਦੀਆਂ ਝਾਂਜਰਾਂ, ਸੰਦੂਕ਼ ਮੁਟਿਆਰ ਦਾ"
1906-1966
ਨਿਰੰਜਨ ਸਿੰਘ ਨੂਰ
ਨਿਰੰਜਨ ਸਿੰਘ ਨੂਰ ਦੀ ਕਵਿਤਾ ਮਨੁੱਖ ਦੇ ਜਦੋ-ਜਹਿਦ ਕਰਨ ਦੇ ਅਕ਼ੀਦੇ ਨੂੰ ਸਲਾਮ ਕਰਦੀ ਹੋਈ ਕਿਰਤੀ ਕਾਮਿਆਂ ਦੇ ਹੱਕ਼ ਵਿੱਚ ਹਾਮੀ ਭਰਦੀ ਹੈ।
1933-1999
ਪ੍ਰੋਃ ਦੀਦਾਰ ਸਿੰਘ
ਸ਼ਾਇਰ ਅਤੇ ਲਿਖਾਰੀ। ਕਿਹਾ ਜਾਂਦਾ ਹੈ, ਸ਼ਿਵ ਬਟਾਲਵੀ ਦੀ ਲੂਣਾ ਦਾ ਵਿਚਾਰ ਦੀਦਾਰ ਸਿੰਘ ਦੀ ਕਵਿਤਾ ਲੂਣਾ ਤੋਂ ਪ੍ਰਭਾਵਿਤ ਹੈ। ਜੋ ਉਨ੍ਹਾਂ ਨੇ ਸ਼ਿਵ ਦੀ ਲੂਣਾ ਤੋਂ ਕਈ ਵਰ੍ਹੇ ਪਹਿਲਾ ਲਿਖੀ ਸੀ।
1921-1971
ਪ੍ਰੋ: ਮੋਹਨ ਸਿੰਘ
ਮਸ਼ਹੂਰ ਸ਼ਾਇਰ, ਸੰਪਾਦਕ ਅਤੇ ਅਨੁਵਾਦਕ। ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਤ। ਪ੍ਰੋ: ਮੋਹਨ ਸਿੰਘ ਨੂੰ ਪੰਜਾਬੀ ਦਾ ਯੁੱਗ ਕਵੀ ਵੀ ਕਿਹਾ ਜਾਂਦਾ ਹੈ।
1905-1978
1924-2008
ਪਾਸ਼
ਜੁਝਾਰਵਾਦੀ ਕਵਿਤਾ ਦੀ ਮਜ਼ਬੂਤ ਅਤੇ ਮਕ਼ਬੂਲ ਆਵਾਜ਼। ਇੰਤਹਾਪਸੰਦ ਵਿਅਕਤੀਆਂ ਦੁਆਰਾ 1988 ਵਿਚ ਕ਼ਤਲ। ਮਸ਼ਹੂਰ ਕਵਿਤਾ "ਸਭ ਤੋਂ ਖ਼ਤਰਨਾਕ"।
1950-1988
ਪਿਆਰਾ ਸਿੰਘ
ਪ੍ਰਗਤੀਵਾਦੀ ਸ਼ਾਇਰ, ਅਨੁਵਾਦਕ, ਸੰਪਾਦਕ ਅਤੇ ਸੋਵੀਅਤ ਨਹਿਰੂ ਇਨਾਮ ਨਾਲ ਸਨਮਾਨਿਤ। ਸਹਿਰਾਈ ਦੀ ਕਵਿਤਾ ਸਮਾਜਿਕ ਬਰਾਬਰੀ ਅਤੇ ਵਿਸ਼ਵ ਅਮਨ ਦੀ ਹਾਮੀ ਹੈ।
1915-1998
ਫ਼ੈਜ਼ ਅਹਿਮਦ ਫ਼ੈਜ਼
ਸੰਸਾਰ ਪ੍ਰਸਿੱਧ ਉਰਦੂ ਸ਼ਾਇਰ, ਜਿਨ੍ਹਾਂ ਨੇ ਕੁਝ ਕਵਿਤਾਵਾਂ ਪੰਜਾਬੀ ਵਿੱਚ ਵੀ ਲਿਖੀਆਂ। ਆਪਣੀ ਰੋਮਾਂਟਿਕ ਅਤੇ ਇਨਕ਼ਲਾਬੀ ਸ਼ਾਇਰੀ ਲਈ ਮਸ਼ਹੂਰ।
1911-1984
ਬਰਕਤ ਰਾਮ
ਸਟੇਜੀ ਸ਼ਾਇਰੀ ਦੇ ਉਸਤਾਦ ਸ਼ਾਇਰ। ਆਪ ਦੇ ਸ਼ਾਗਿਰਦਾਂ ਦੀ ਫ਼ੇਹਿਰਿਸਤ ਵਿਚ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਅਹਿਮ ਹੈ।
1905-1967
ਬਾਬੂ ਫ਼ੀਰੋਜ਼ਦੀਨ ਸ਼ਰਫ਼
ਸਟੇਜੀ ਕਵਿਤਾ ਦੇ ਸਿਰਮੌਰ ਸ਼ਾਇਰ। ਜਿੰਨ੍ਹਾਂ ਨੂੰ "ਪੰਜਾਬ ਦੀ ਬੁਲਬੁਲ" ਅਤੇ "ਲੋਕਾਂ ਦਾ ਸ਼ਾਇਰ" ਕਹਿ ਕੇ ਵੀ ਸਨਮਾਨਿਆ ਗਿਆ। ਪ੍ਰਸਿੱਧ ਲਿਖਤਾਂ "ਸੋਹਣਾ ਦੇਸ ਪੰਜਾਬ" ਅਤੇ "ਮੈਂ ਪੰਜਾਬੀ"।
1898-1955
ਬਾਬਾ ਗ਼ੁਲਾਮ ਹੁਸੈਨ ਨਦੀਮ ਕ਼ਾਦਰੀ
ਅਜੋਕੇ ਦੌਰ ਦੇ ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ। ਜਿੰਨ੍ਹਾਂ ਦੀ ਸ਼ਾਇਰੀ ਵਿਚ ਸੂਫ਼ੀਆਨਾ ਦਾ ਰੰਗ ਬਾਖ਼ੂਬੀ ਨਜ਼ਰ ਆਉਂਦਾ ਹੈ।
ਬਾਵਾ ਬਲਵੰਤ
ਇਨਕ਼ਲਾਬੀ ਅਤੇ ਦਾਰਸ਼ਨਿਕ ਸ਼ਾਇਰ, ਪ੍ਰਗਤੀਸ਼ੀਲ ਕਵਿਤਾ ਦੀ ਮਜ਼ਬੂਤ 'ਤੇ ਜੁਦਾ ਆਵਾਜ਼। ਸ਼ਾਇਰੀ ਤੋਂ ਇਲਾਵਾ ਵਾਰਤਕ ਵੀ ਲਿਖੀ।
1915-1972
1919-1968
ਬਿਸਮਿਲ ਫ਼ਰੀਦਕੋਟੀ
ਪ੍ਰਗਤੀਵਾਦੀ ਵਿਚਾਰਾਂ ਨਾਲ਼ ਪ੍ਰਣਾਏ ਹੋਏ ਸ਼ਾਇਰ। ਜਿਸਨੇ ਆਵਾਮ ਦੇ ਦੁੱਖ ਦਰਦ ਨੂੰ ਸ਼ਾਇਰੀ ਜ਼ਰੀਏ ਬਿਆਨ ਕੀਤਾ। ਇਕੋ ਕਵਿਤਾ ਸੰਗ੍ਰਹਿ "ਖੌਲਦੇ ਸਾਗਰ" ਛਪਿਆ।
1926-1974