ਪੀਰੋ ਕਹੇ ਸਹੇਲੀੳ ਮੈਂ ਜਨਮੁ ਗੁਵਾਇਆ।
ੳ ਸਹੁ ਸੋਹਣਾ ਮੇਰਿੜਾ ਮੈਂ ਨਜਰ ਨਿ ਆਇਆ।
ਜਿਨੀ ਗੁਣੀ ਸਹੁ ਰਾਵੀਏ ਮੈਂ ਗੁਣਿ ਨਾ ਪਲੇ।
ਜੂਏ ਵਾਂਗੂ ਹਾਰਿ ਕੇ ਇਸਿ ਜਗੋਂ ਚਲੇ। ੨੬।
ਰੁੜਿਦੇ ਜਾਂਦੇ ਪੀਰੀਏ ਗੁਰਾਂ ਰਖਿ ਲੀਤੇ।
ਤੁਲਹਾ ਦੀਆ ਨਾਮ ਦਾ ਕਨਾਰੇ ਕੀਤੇ।
ਚਾਨਣੁ ਕੀਆ ਗਿਆਨੁ ਕਾ ਹਨੇਰੁ ਗੁਵਾਇਆ।
ਨਾਮੁ ਰੂਪੁ ਸੰਸਾਰ ਜੋ ਸਰੂਪ ਦਿਖਾਇਆ। ੨੭।
ਪੀਰੋ ਢੂੰਡਾਂ ਜਉਨ ਕੋ ਕੁਲਿ ਆਲਮੁ ਸੋਈ।
ਬਟਕੁ ਰੂਪੁ ਜਿਉਂ ਤੁਖਮ ਕਾ ਕੀ ਢੂੰਡੇ ਕੋਈ।
ਖ਼ਾਬ ਬਿਖੇ ਮੈਂ ਜਾਇ ਕੇ ਰੂਪੁ ਕੇਤੇ ਧਾਰੇ।
ਤਿਉਂ ਯਹ ਮੇਰੇ ਰੂਪੁ ਹੈਂ ਜੋ ਦਿਸਨਿ ਨਿਆਰੇ। ੨੮।
ਪੀਰੋ ਸਾਈਂ ਮਜੂਦਿ ਹੈ ਮੈਂ ਕੀਨੂੰ ਆਖਾਂ।
ਮੈਂ ਤੈਂ ਤੇ ਬਾਹਿਰਾਂ ਨਿਰੰਤ੍ਰਿ ਭਾਖਾਂ।
ਅਨਕ ਰੂਪ ਹੋਇ ਖੇਲਤਾ ਤੇ ਹੈ ਬਹੁ ਰੰਗੀ।
ਹੋਇ ਖੁਦਾਉ ਨਿਸੰਗੁ ਫਿਰੇ ਤੇ ਬੰਦਾ ਹੋਇ ਕਰਿ ਤੰਗੀ।੨੯।
ਪੀਰੋ ਖੁਦਿ ਖੁਦਾ ਕੀ ਹਉ ਤਾਲਬਿ ਹੋਈ।
ਨਾ ਡਿਠਾ ਮੁਸਲਿਮਾਨੁ ਕੋ ਨਾ ਹਿੰਦੂ ਕੋਈ।
ਪੀਰੀ ਫਕੀਰਿ ਅਉਲੀਏ ਸਭ ਹੱਦੀ ਫਾਸੀ।
ਬਿਹਦਿ ਸਾਈ ਗੁਲਾਬ ਦਾਸੁ ਮੈਂ ਤਿਸ ਕੀ ਦਾਸੀ। ੩੦।