ਪੀਰੋ ਕਹੇ ਸਹੇਲੀੳ ਮੈਂ ਸਹੁਰੇ ਚਲੀ।
ਭੁਖਿ ਨੰਗਿ ਕਬੂਲ ਕੇ ਦਰਿ ਵੇਸੀ ਰਲੀ।
ਦਰਸਨੁ ਕਰਨੇ ਵਾਸਤੇ ਮੈਂ ਜੋਗਣਿ ਹੋਈ।
ਮੈਂ ਜਿਸ ਤੇ ਸਈਯੋ ਵਿਛੁੜੀ ਵਰੁ ਪਾਇਆ ਸੋਈ। ੧੧।
ਪੀਰੋ ਅਉਗੁਣਿ ਮੈਂ ਘਣੇ ਸਹੁ ਦੇਇ ਨਿ ਢੋਈ।
ਹੋਇ ਨਿਮਾਣੀ ਰੋਇ ਕੇ ਹਥਿ ਜੋੜਿ ਖੜੋਈ।
ਅਉਗੁਣ ਮੇਰੇ ਬਖਸੀਏ ਮੈਂ ਖਰੀ ਨਿਮਾਣੀ।
ਤੁਸੀਂ ਬੇਪ੍ਰਵਾਹ ਸੀ ਮੈਂ ਕਦਰ ਨਿ ਜਾਣੀ। ੧੨।
ਪੀਰੋ ਪੀਆ ਬਖਸਿ ਲਏ ਸਭ ਅਉਗੁਣਿ ਮੇਰੇ।
ਜਨਮ ਮਰਨ ਦੇ ਕਟਿ ਦੀਏ ਸਭ ਸੰਸੇ ਹੇਰੇ।
ਤੁਞੰ ਤਤ ਕੋ ਗਉਨ ਕੀਆ ਮੈਂ ਆਸ ਪਦੁ ਹੋਈ।
ਮੈਂ ਜਿਸ ਤੇ ਉਪਜੀ ਆਦਿ ਤੇ ਅੰਤਿ ਹੋਈ ਸੋਈ। ੧੩।
ਪੀਰੋ ਪੀਆ ਆਪ ਹੈ ਮੈਂ ਭਿੰਨਿ ਨਾ ਪੀਆ।
ਘਟਾ ਕਾਸ ਮਹਾਂ ਕਾਸ ਜਿਉਂ ਨਹੀਂ ਜਾਨੋ ਬੀਆ।
ਅਮਰ ਰਹੇ ਅਕਾਸ ਜਿਉਂ ਨਾਹੀ ਜਨਮੋ ਮਰੋ।
ਜਗਤੁ ਮੇਰੇ ਸੰਕਲਪੁ ਹੈ ਮੈਂ ਆਪੇ ਧਰੋ। ੧੪।
ਪੀਰੋ ਬੋਲੀ ਪੂਰਬੀ ਸਮਝੇ ਨਹੀਂ ਕੋਈ।
ਜੋ ਪੂਰਬ ਕਾ ਹੋਵਸੀ ਸਮਝੇਗਾ ਸੋਈ।
ਖ਼ਾਬ ਜਿਵੇਂ ਮੈਂ ਜਾਨਿਆ ਸਭ ਮੈਥੋਂ ਹੋਈ।
ਖਲਕਤਿ ਸਾਰੀ ਆਪ ਤਿਉਂ ਨ ਮੈਂ ਬਿਨੁ ਕੋਈ। ੧੫।