ਕਾਫ਼ੀਆਂ

ਚਲੁ ਨੀ ਪੀਰੋ ਚਲੀਏ ਜਹ ਸਾਧੂ ਰਹਤੇ।

ਸੁਣੀਏ ਬਚਨ ਚਿਤੁ ਲਾਇ ਜੋ ਰਸਨੀ ਕਹਤੇ।

ਸੁਣਿ ਕਰਿ ਬਚਨਿ ਵਿਚਾਰੀਏ ਹੋਇ ਜਨਮ ਸੁਹੇਲਾ।

ਜਿਥੋਂ ਅਬਲ ਵਿਛੜੇ ਹੋਇ ਤਿਥੇ ਮੇਲਾ। ੬।

ਪੀਰੋ ਢੂੰਡਾਂ ਜੰਗਲਾਂ ਮੈਂ ਫਿਰਾਂ ਚੁਪ ਕੀਤੀ।

ਘਰਿ ਵਿਚੁ ਸਾਈਂ ਵਸਦਾ ਮੈਂ ਖਬਰਿ ਨਾ ਲੀਤੀ।

ਸੋਹੰ ਨਾਮ ਪੁਕਾਰਦਾ ਕਿਉਂ ਮੈਂ ਤੇ ਨੱਸਾਂ।

ਗੂੰਗੇ ਦੀ ਮਿਠੀਆਈ ਜਿਉਂ ਮੈਂ ਮਨ ਵਿਚ ਹੱਸਾਂ। ੭।

ਪੀਰੋ ਅਮਲ ਸਚਿ ਦੇ ਮੈਂ ਦੇਖੀ ਵੀ ਕੀਤੀ।

ਨਾਮੁ ਸੁਰਾਹੀ ਅਮਲ ਦੀ ਮੈਂ ਭਰਿ ਕਰਿ ਪੀਤੀ।

ਨਿਵਾਜਾਂ ਰੋਜੇ ਛੁਟਿ ਗਏ ਮਸਤਾਨੀ ਹੋਈ।

ਸੋਹੰ ਆਪ ਜਾਨ ਕੇ ਮੈਂ ਆਪੇ ਸੋਈ।

ਪੀਰੋ ਮਰੀਏ ਸਚਿ ਦਰਿ ਜਾਣੇ ਸਭ ਕੋਈ।

ਕੂੜਿ ਬਿਖੇ ਤਨੁ ਗਾਲਿਆ ਮੈਂ ਖ਼ਬਰਿ ਨਿ ਹੋਈ।

ਕੂੜਿ ਸੰਗਤਿ ਛਡ ਕੇ ਮੈਂ ਸਹੁ ਥੇ ਜਾਣਾ।

ਮੈਂ ਏਹੀ ਮੰਗਾਂ ਰਬ ਤੇ ਸਹੁ ਮਿਲੇ ਸਿਆਣਾ। ੯।

ਪੀਆ ਪੀਰੋ ਪਾਇ ਕੇ ਸੁਹਾਗਣਿ ਹੋਈ।

ਨੈਣਿ ਮੇਰੇ ਖੋਲਿ ਕੇ ਗੁਰ ਦਰਸਨੁ ਦੀਆ।

ਸਰਬ ਰੂਪ ਪ੍ਰਕਾਸਿਆ ਜਿਉਂ ਸਾਗਰੁ ਪੀਆ। ੧੦।

ਸ੍ਰੋਤ

ਕਿਤਾਬ ਦਾ ਨਾਂ: ਪੰਜਾਬੀ ਨਾਰੀ ਕਾਵਿ
ਸੰਪਾਦਕ: ਡਾ.ਵਨੀਤਾ
ਛਾਪਣਹਾਰ: ਨੈਸ਼ਨਲ ਬੁਕ ਟਰੱਸਟ, ਇੰਡੀਆ
Year: 2018
ਛਪਾਈ: Second