ਕਾਫ਼ੀ
1836-1900
ਗ਼ੁਲਾਮ ਜੀਲਾਨੀ ਰੋਹਤਕੀ
18ਵੀਂ ਸਦੀ ਦੇ ਪ੍ਰਸਿੱਧ ਸੂਫ਼ੀ ਕਵੀ ਅਤੇ ਸਾਧਕ। ਇਨ੍ਹਾਂ ਦਾ ਤਾਅਲੁਕ਼ ਕ਼ਾਦਰੀ ਫ਼ਿਰਕ਼ੇ ਨਾਲ਼ ਸੀ। ਕੁਝ ਸਮਾਂ ਫ਼ੌਜ ਵਿੱਚ ਵੀ ਨੌਕਰੀ ਕੀਤੀ।
ਧਨੀ ਰਾਮ ਚਾਤ੍ਰਿਕ
ਸਿਰਮੌਰ ਪੰਜਾਬੀ ਸ਼ਾਇਰ। ਚਾਤ੍ਰਿਕ ਦੀ ਕਵਿਤਾ ਵਿਚ ਛੰਦਾਬੰਦੀ, ਬੋਲੀ ਦੀ ਨਿਪੁੰਨਤਾ, ਠੇਠਤਾ ਅਤੇ ਮੁਹਾਵਰੇ ਦੀ ਖ਼ੂਬਸੂਰਤੀ ਬੇਮਿਸਾਲ ਹੈ। ਮਸ਼ਹੂਰ ਲਿਖਤ "ਮਾਰਦਾ ਦਮਾਮੇ ਜੱਟ ਮੇਲੇ ਆ ਗਿਆ"।
1876-1954
ਪੀਰੋ
ਪੰਜਾਬੀ ਦੀ ਪਹਿਲੀ ਕਵਿਤਰੀ। ਪੀਰੋ ਆਪਣੇ ਸਮੇਂ ਦੇ ਰੂੜ੍ਹ ਹੋ ਚੁੱਕੇ ਧਾਰਮਿਕ ਕਰਮ ਕਾਂਡ ਅਤੇ ਪ੍ਰਚੱਲਿਤ ਧਰਮ ਮਾਰਗ ਦੀਆਂ ਬਾਹਰੀ ਰਹੁਰੀਤਾਂ ਨੂੰ ਰੱਦ ਕਰਦੀ ਹੋਈ ਭਗਤਾਂ ਅਤੇ ਸੂਫ਼ੀਆਂ ਦੀ ਪਰੰਪਰਾ ਨੂੰ ਅੱਗੇ ਤੋਰਦੀ ਹੈ।
1832-1882
ਬੁੱਲ੍ਹੇ ਸ਼ਾਹ
ਪ੍ਰਸਿੱਧ ਮੱਧਕਾਲੀ ਸੂਫ਼ੀ ਕਵੀ ਅਤੇ ਸਾਧਕ। ਜਿਸਨੇ ਧਾਰਮਿਕ ਕੱਟੜਤਾ ਅਤੇ ਰਵਾਇਤੀ ਜਮੂਦ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।ਆਪਣੀਆਂ ਕਾਫ਼ੀਆਂ ਲਈ ਮਸ਼ਹੂਰ।
1680-1758
1627-1702
ਸੰਤ ਵਲੀ ਰਾਮ
ਮੱਧਕਾਲੀਨ ਸੂਫ਼ੀ ਸ਼ਇਰ। ਵਲੀ ਰਾਮ ਦਾ ਰਚਨਾ ਸੰਸਾਰ, ਫ਼ਾਰਸੀ, ਰੇਖ਼ਤਾ, ਹਿੰਦੀ ਅਤੇ ਪੰਜਾਬੀ ਆਦਿ ਭਾਸ਼ਾਵਾਂ ਵਿਚ ਮਿਲਦਾ ਹੈ। ਵਲੀ ਰਾਮ ਦੀ ਪੀੜ ਪਰੁੰਨੀ ਸ਼ਾਇਰੀ 'ਤੇ ਮੁਲਤਾਨੀ ਦਾ ਅਸਰ ਹੈ।ਆਪ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਦੇ ਸਮਕਾਲੀ ਅਤੇ ਦਾਰਾ ਸ਼ਿਕੋਹ ਦੇ ਨਜ਼ਦੀਕੀ ਰਹੇ।
ਸੱਯਦ ਕਰਮ ਅਲੀ ਸ਼ਾਹ
ਮੱਧਕਾਲੀ ਸੂਫ਼ੀ ਕਵੀ ਅਤੇ ਸਾਧਕ। ਇਨ੍ਹਾਂ ਦਾ ਤਾਅਲੁਕ਼ ਕ਼ਾਦਰੀ ਸਿਲਸਿਲੇ ਨਾਲ਼ ਸੀ। ਇਨ੍ਹਾਂ ਦੇ ਪੀਰ ਦਾ ਨਾਮ ਪੀਰ ਜਮਾਲ ਹੁਸੈਨ ਸੀ।
ਸੱਯਦ ਮੀਰਾਂ ਸ਼ਾਹ ਜਲੰਧਰੀ
ਪ੍ਰਸਿੱਧ ਮੱਧਕਾਲੀਨ ਸੂਫ਼ੀ ਕਵੀ ਅਤੇ ਸਾਧਕ। ਸੱਯਦ ਮੀਰਾਂ ਸ਼ਾਹ ਜਲੰਧਰ ਦੇ ਰਹਿਣ ਵਾਲ਼ੇ ਸਨ। ਆਪ ਨੇ ਕਾਫ਼ੀਆਂ, ਗ਼ਜ਼ਲਾਂ, ਬੈਂਤ ਅਤੇ ਡਿਓਢਾਂ ਦੀ ਰਚਨਾ ਕੀਤੀ।
1839-1925
ਸ਼ਾਹ ਹੁਸੈਨ
ਸ਼ਰੀਅਤ ਤੋਂ ਬਾਗ਼ੀ ਅਤੇ ਇਸ਼ਕ਼ ਦੇ ਦਰਦ ਨੂੰ ਆਪਣੀਆਂ ਲਿਖਤਾਂ ਵਿਚ ਸਮਾਉਣ ਵਾਲ਼ੇ ਪ੍ਰਸਿੱਧ ਮੱਧਕਾਲੀ ਸੂਫ਼ੀ ਸ਼ਾਇਰ। ਮਾਧੋਲਾਲ ਦੇ ਨਾਮ ਨਾਲ਼ ਵੀ ਪ੍ਰਸਿੱਧ।
1538-1599
ਹਰਭਜਨ ਸਿੰਘ ਹੁੰਦਲ
ਪ੍ਰਤਿਬੱਧ ਸ਼ਾਇਰ, ਲਿਖਾਰੀ, ਸੰਪਾਦਕ ਅਤੇ ਅਨੁਵਾਦਕ। ਤ੍ਰੈਮਾਸਿਕ ਰਿਸਾਲਾ "ਚਿਰਾਗ਼" ਵੀ ਕੱਢਦੇ ਰਹੇ।
1934-2023