border profile-bg

ਅਖ਼ਤਰ ਅਹਿਸਨ

ਲਹਿੰਦੇ ਪੰਜਾਬ ਦੇ ਸ਼ਾਇਰ ਅਤੇ ਮਨੋਵਿਗਿਆਨਕ, ਜੋ ਨੀਊ ਯੌਰਕ ਵਿਚ ਵਸਦੇ ਸਨ। ਬਿੰਬ-ਮਨੋਵਿਗਿਆਨ ਦੀ ਨਵੀਂ ਰੀਤ ਤੋਰਨ ਵਾਲ਼ੇ।

ਚੌਬਰਗਾ 20

ਚਾਰ ਆਫ਼ਾਕੀਂ ਹੀਰ ਦੀ ਮੰਜੀ, ਗੁੱਠਾਂ ਉਸ ਦੇ ਪਾਵੇ
ਚੰਨ ਚੜ੍ਹਨ ਜਦ ਚੜ੍ਹਦੇ ਵੱਲੋਂ, ਕੂੰਜਾਂ ਵਾਂਙ ਕੁਰਲਾਵਣ
ਦਮ ਦਮ ਵੱਜੇ ਜਨਮ ਦੀ ਥਾਲ਼ੀ, ਖੜਕੇ ਸਾਹ ਜ਼ੰਜੀਰੀ
ਦੇਹੀ ਅੱਖੋਂ ਅੰਨ੍ਹੀ ਲੋਕੋ, ਅੰਨ੍ਹੇ ਖ਼ਾਬ ਵਖੇਂਦੀ
ਦੇਹੀ ਡੂੰਘਾ ਖੋਭਾ, ਨੇਰ੍ਹਮ ਨੇਰ੍ਹਾ ਨੀਂਦਰ ਮਾਤਾ
ਧਰਤੀ ਰੂਪ ਦੇ ਰਾਖੇ, ਰਾਖਿਆਂ ਕੋਲ਼ੋਂ ਨਾ ਹੀ ਅੱਕਣ
ਜਾਗੋ ਮੀਟੇ ਦੀ ਨਗਰੀ ਵਿਚ, ਸੁਫਨੇ ਮਹਿਲ ਬਣਾਵਣ
ਕਣਸਾਂ ਕਣਸਾਂ ਕੋਠਿਆਂ ਮਮਟੀਆਂ, ਉੱਪਰ ਤੂੰਬਾ ਵੱਜਦਾ।
ਕਵੀ ਦੇ ਇਕ ਸਾਹ ਅੰਦਰ ਚੁੱਪਾਂ, ਦੂਜੇ ਸਾਹ ਵਿਚ ਬਾਣੀ ।
ਕਵੀ ਦੇ ਮੂੰਹੋਂ ਨ੍ਹੇਰੀ ਝੁੱਲੀ, ਮੁੱਢੋਂ ਸੂਲ਼ੀ ਪੁੱਟੀ
ਕਵੀ ਨੇ ਅਪਣੀ ਕੁੱਖ ਦੀ, ਮੁਹੱਬਤਾਂ ਅੰਦਰ ਕਵਿਤਾ ਪਾਲ਼ੀ
ਕਵਿਤਾ ਨੀਲਾ ਰੰਗ ਮਿਲਾਇਆ, ਨੀਲੇ ਤੰਬੂ ਲਾਇਆ
ਕਵਿਤਾ ਰਾਗ ਅਜ਼ਲ ਦਾ, ਕਵੀ ਦੇ ਸੀਨੇ ਵਿਚ ਸੁਹਾਇਆ।
ਖੱਬੇ ਹੱਥ ਵਿਚ ਕਵਿਤਾ ਦਿਸਦੀ, ਸੱਜੇ ਹੱਥ ਵਿਚ ਨੇਰ੍ਹਾ
ਕੋਰਾ ਵਰਕਾ ਖੋਲ੍ਹ ਕੇ ਅੱਗੇ, ਦੇਹੀ ਸਬਦ ਕਹੇਂਦੀ
ਮੰਜੀ ਹੇਠਾਂ ਖੇਡਦੇ ਦਿਸਣ, ਅੱਜ ਤੇ ਕੱਲ੍ਹ ਦੋ ਬਾਲਕ
ਮਿੱਟੀ ਅੰਦਰ ਮਿੱਟੀ ਦਿਸੇ, ਲੁਕੇ ਲੱਭੇ ਜਿਹੜਾ
ਸ਼ੂਕਰ ਬਨ ਹਵਾ ਦੀ ਆਵੇ, ਦੀਵਾ ਆਣ ਬੁਝਾਵੇ
ਸੁਰਖ ਗੁਲਾਬ ਦੀਆਂ ਨੇ ਵਾਟਾਂ, ਇਸ ਧਰਤੀ ਦੀਆਂ ਬਣੀਆਂ
ਵਿਚ ਤ੍ਰਿੰਞਣ ਐਸਾ ਰਲ਼ਿਆ, ਕਿਸੇ ਨੂੰ ਨਜ਼ਰ ਨਾ ਆਵੇ