ਅਮਰੀਕ ਸਿੰਘ ਪੂਨੀ ਪੰਜਾਬੀ ਸਾਹਿਤ ਦੇ ਸੁਹਿਰਦ ਕਲਾਕਾਰ, ਸੰਵੇਦਨਸ਼ੀਲ ਕਵੀ ਅਤੇ ਇਕ ਕੁਸ਼ਲ ਪ੍ਰਸ਼ਾਸ਼ਕ ਸਨ। ਉਹਨਾਂ ਦਾ ਜਨਮ 9 ਅਕਤੂਬਰ, 1937 ਈ. ਨੂੰ ਗੁਰਦਿਆਲ ਸਿੰਘ ਦੇ ਘਰ ਹੋਇਆ। ਉਹਨਾਂ ਨੇ ਬੀ.ਏ. ਪਹਿਲੇ ਦਰਜੇ ਵਿਚ ਪ੍ਰਾਪਤ ਕੀਤੀ ਅਤੇ ਖ਼ਾਲਸਾ ਕਾਲਜ, ਜਲੰਧਰ ਤੋਂ ਰਾਜਨੀਤੀ ਸ਼ਾਸਤਰ ਦੀ ਐੱਮ.ਏ. ਕੀਤੀ। ਅਮਰੀਕ ਸਿੰਘ ਪੂਨੀ ਨੇ ਪਿੰਡ ਦੇ ਸਾਧਾਰਨ ਮਾਹੌਲ ਤੋਂ ਉੱਠ ਕੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੀ ਗੌਰਵਮਈ ਪਦਵੀ ਪ੍ਰਾਪਤ ਕੀਤੀ ਸੀ। ਅਮਰੀਕ ਸਿੰਘ ਪੂਨੀ 1962 ਬੈੱਚ ਦੇ ਆਈ.ਏ. ਐੱਸ. ਅਧਿਕਾਰੀ ਚੁਣੇ ਗਏ ਸਨ ਅਤੇ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਪਦਾਂ ਤੇ ਫਰਜ਼ ਨਿਭਾਇਆ।
ਅਮਰੀਕ ਸਿੰਘ ਪੂਨੀ ਪ੍ਰਸ਼ਾਸਨ ਦੇ ਨਾਲ-ਨਾਲ ਇਕ ਪ੍ਰਸਿੱਧ ਪੰਜਾਬੀ ਕਵੀ ਵੀ ਸਨ। ਉਹਨਾਂ ਦੀ ਪਹਿਲੀ ਕਾਵਿ ਰਚਨਾ ਕੰਡਿਆਲੇ ਰਾਹ 1974 ਈ.ਪ੍ਰਕਾਸ਼ਿਤ ਹੋਈ ਸੀ ਜਿਸ ਨੂੰ ਪਾਠਕਾਂ ਅਤੇ ਆਲੋਚਕਾਂ ਨੇ ਖੂਬ ਸਵਾਗਤ ਕੀਤਾ। ਉਸ ਤੋਂ ਬਾਅਦ ਨੰਗੇ ਪੈਰ, ਪਾਣੀ ਵਿਚ ਲਕੀਰਾਂ, ਮੋਏ ਮੌਸਮਾਂ ਦਾ ਮਰਸੀਆਂ, ਰੁੱਤ ਆਏ ਰੁੱਤ ਜਾਏ, ਅੱਖੀਂ ਵੇਖ ਨਾ ਰੱਜੀਆਂ, ਅੱਖਾਂ ਵੇਖ ਨਾ ਰੱਜੀਆਂ, ਅੱਖਾਂ ਵਾਲਾ ਕਯਾ ਵਿਚਾਰਾ ਅਤੇ ਅਸਰ ਤੋਂ ਸੁਰ ਤੱਕ ਆਦਿ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਹਨ। ਉਹਨਾਂ ਦੀ ਕਵਿਤਾ ਆਧੁਨਿਕ ਜੀਵਨ ਦੀਆਂ ਵਿਅੰਗਾਤਮਕ ਅਤੇ ਸੰਵੇਦਨਸ਼ੀਲ ਵਿਆਖਿਆਵਾਂ ਨਾਲ ਭਰਪੂਰ ਹੈ। ਅਮਰੀਕ ਸਿੰਘ ਪੂਨੀ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਤਿੰਨ ਵਾਰ ਲਗਾਤਾਰ ਫਰਜ਼ ਨਿਭਾਇਆ ਹੈ। ਸੰਨ 1986 ਈ. ਵਿਚ ਉਹਨਾਂ ਨੂੰ ਨੈਸ਼ਨਲ ਲਿਟਰੇਚਰ ਅਤੇ ਆਰਟਸ ਕੌਂਸਲ ਵੱਲੋਂ ਐੱਮ.ਐੱਸ. ਰੰਧਾਵਾ ਪੁਰਸਕਾਰ ਅਤੇ ਸੰਨ 1989-90 ਦਾ ਕਵਿਤਾ ਲਈ ਧਾਲੀਵਾਲ ਐਵਾਰਡ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪਾਣੀ ਦੀਆਂ ਲਕੀਰਾਂ ਅਤੇ ਮੋਏ ਮੌਸਮ ਦਾ ਮਰਸੀਆਂ ਲਈ ਸਰਵੋਤਮ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਗਿਆ। 1994 ਈ. ਵਿਚ ਉਹਨਾਂ ਨੂੰ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਸਨਮਾਨਿਤ ਕੀਤਾ ਗਿਆ।
ਅਮਰੀਕ ਸਿੰਘ ਪੂਨੀ 3 ਅਪ੍ਰੈਲ 2010 ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ 73 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਨਿਧਨ ‘ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੂੰਘਾ ਸੋਗ ਪ੍ਰਗਟ ਕੀਤਾ। ਉਹਨਾਂ ਦਾ ਜੀਵਨ ਪ੍ਰਸ਼ਾਸਨ ਅਤੇ ਸਾਹਿਤ ਦੇ ਸੁਨਹਿਰੀ ਅਧਿਆਏ ਦਾ ਪ੍ਰਤੀਕ ਹੈ, ਜਿਸ ਨੇ ਪੰਜਾਬੀ ਵਿਚਾਰਧਾਰਾ ਨੂੰ ਅਮੀਰ ਬਣਾਇਆ।