ਦਰਸ਼ਨ ਸਿੰਘ
ਦਰਸ਼ਨ ਸਿੰਘ ਆਵਾਰਾ ਨੇ ਆਪਣੀ ਕਵਿਤਾ ਰਾਹੀਂ ਨਵੇਂ ਯੁੱਗ ਦੀ ਚੇਤਨਾ ਅਤੇ ਗ਼ੁਲਾਮੀ ਵਿਰੁੱਧ ਬਗ਼ਾਵਤ ਦੀ ਆਵਾਜ਼ ਨੂੰ ਤਿੱਖੇ ਸੁਰ ਵਿੱਚ ਪੇਸ਼ ਕੀਤਾ। ਕਵਿਤਾ ਲਿਖਣ ਤੋਂ ਇਲਾਵਾ ਅਹਿਮ ਕਿਤਾਬਾਂ ਦੇ ਅਨੁਵਾਦ ਕੀਤੇ।
ਦਰਸ਼ਨ ਸਿੰਘ ਅਵਾਰਾ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿਚ ਸਟੇਜੀ ਕਵੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 30 ਦਸੰਬਰ 1906 ਨੂੰ ਪਿੰਡ ਕਾਲ ਗੁਜਰਾਂ, ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਅਤਰ ਸਿੰਘ ਸਨ ਅਤੇ ਉਹ ਇੱਕ ਸਿੱਖ ਪਰਿਵਾਰ ਨਾਲ ਸਬੰਧਤ ਸੀ। ਦਸਵੀਂ ਜਮਾਤ ਤਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਦਸਵੀਂ ਤੋਂ ਬਾਅਦ ਉਹਨਾਂ ਨੇ ਕਾਵਿ ਰਚਨਾ ਸ਼ੁਰੂ ਕਰ ਦਿੱਤੀ।
1920 ਦੇ ਦਹਾਕੇ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਨੇ ਉਸ ਦੀ ਕਵਿਤਾ ਨੂੰ ਪ੍ਰਭਾਵਿਤ ਕੀਤਾ। ਉਸ ਦਾ ਪਹਿਲਾ ਕਾਵਿ ਸੰਗ੍ਰਹਿ, "ਬਿਜਲੀ ਦੀ ਕੜਕ", ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਬਗਾਵਤੀ ਸੁਰ ਲਈ ਮਸ਼ਹੂਰ ਹੋਇਆ। ਇਸ ਨੂੰ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ ਅਤੇ ਉਸ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਨਿਕਲਿਆ। ਉਨ੍ਹਾਂ ਦੇ ਹੋਰ ਸੰਗ੍ਰਹਿ, ਜਿਵੇਂ ਬਗਾਵਤ, ਇਨਕਲਾਬ ਦੀ ਰਾਹ, ਹਲਚਲ, ਗਸੁਤਾਖੀਆਂ, ਬਾਗੀਆਂ, ਚੋਟਾਂ ਆਦਿ ਛਪੇ। ਉਨ੍ਹਾਂ ਦੀ ਕਵਿਤਾ ਵਿੱਚ ਬਗਾਵਤ, ਦੇਸ਼ ਭਗਤੀ, ਅਤੇ ਸਮਾਜਿਕ ਚੇਤਨਾ ਦਾ ਜੋਸ਼ ਸੀ, ਜੋ ਅੰਗਰੇਜ਼ੀ ਹਕੂਮਤ, ਧਾਰਮਿਕ ਪਾਖੰਡ, ਅਤੇ ਅਸਮਾਨਤਾਵਾਂ ਵਿਰੁੱਧ ਸੀ।
ਦਰਸ਼ਨ ਸਿੰਘ ਅਵਾਰਾ ਦੀਆਂ ਕਵਿਤਾਵਾਂ ਸਟੇਜਾਂ 'ਤੇ ਜੋਸ਼ ਨਾਲ ਪੜ੍ਹੀਆਂ ਜਾਂਦੀਆਂ ਸਨ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਨੂੰ ਹੁਲਾਰਾ ਦਿੱਤਾ। ਉਨ੍ਹਾਂ ਦੀ ਮੌਤ 10 ਦਸੰਬਰ 1982 ਨੂੰ ਹੋਈ, ਪਰ ਉਸ ਦੀਆਂ ਰਚਨਾਵਾਂ ਅੱਜ ਵੀ ਪੰਜਾਬੀ ਸਾਹਿਤ ਵਿੱਚ ਇੱਕ ਬਗਾਵਤੀ ਅਤੇ ਜੋਸ਼ੀਲੀ ਆਵਾਜ਼ ਵਜੋਂ ਜਾਣੀਆਂ ਜਾਂਦੀਆਂ ਹਨ।