ਗੁਰਚਰਨ ਰਾਮਪੁਰੀ ਪ੍ਰਸਿੱਧ ਪਰਵਾਸੀ ਪੰਜਾਬੀ ਕਵੀ ਸਨ। ਉਹਨਾ ਦਾ ਜਨਮ 23 ਜਨਵਰੀ, 1929 ਈ. ਨੂੰ ਲੁਧਿਆਣਾ ਦੇ ਪਿੰਡ ਰਾਮਪੁਰ ਵਿਖੇ ਪਿਤਾ ਸ. ਮੋਹਨ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਹੋਇਆ। ਗੁਰਚਰਨ ਰਾਮਪੁਰੀ ਨੇ ਹਾਈ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਇਲੈਕਟ੍ਰੀਕਲ ਡਰਾਫਟਸਮੈਨ ਦਾ ਡਿਪਲੋਪਾ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਏ. ਕੀਤੀ। ਉਹਨਾਂ ਨੇ ਛੋਟੀ ਉਮਰ ਵਿਚ ਹੀ ਕਵਿਤਾ ਲਿਖਣੀ ਆਰੰਭ ਕਰ ਦਿੱਤੀ ਸੀ ਅਤੇ ਜਨਤਕ ਤੌਰ ‘ਤੇ ਕਵਿਤਾ ਪੜ੍ਹਨੀ ਵੀ ਸ਼ੁਰੂ ਕਰ ਦਿੱਤੀ ਸੀ। 1964 ਈ. ਵਿਚ ਉਹ ਕੈਨੇਡਾ ਚਲੇ ਗਏ ਅਤੇ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ਵਿਚ ਵਸ ਗਏ।
ਗੁਰਚਰਨ ਰਾਮਪੁਰੀ ਨੇ ਆਪਣਾ ਸਾਹਿਤਕ ਸਫ਼ਰ ਪ੍ਰਤੀਲੜੀ ਮੈਗਜ਼ੀਨ ਤੋਂ ਸ਼ੁਰੂ ਕੀਤਾ ਸੀ। ਆਪਣੇ ਸਾਹਿਤਕ ਸਫ਼ਰ ਦੌਰਾਨ ਉਹ ਕਈ ਸੰਸਥਾਵਾਂ ਨਾਲ ਜੁੜੇ ਸਨ।ਉਹਨਾਂ ਨੇ ਆਪਣੇ ਪੂਰੇ ਜੀਵਨ ਪੰਜਾਬੀ ਕਵਿਤਾ ਲਿਖੀ ਅਤੇ ਇਕ ਪ੍ਰਗਤੀਸ਼ੀਲ ਚਿੰਤਕ ਵਜੋਂ ਜਾਣੇ ਗਏ। ਗੁਰਚਰਨ ਰਾਮਪੁਰੀ ਨੇ ਤੇਰ੍ਹਾਂ ਤੋਂ ਵੱਧ ਕਵਿਤਾ ਸੰਗ੍ਰਹਿ ਲਿਖੇ ਜਿਹਨਾਂ ਵਿਚ ਮੁੱਖ ਤੌਰ ਤੇ ਕੰਕਣ ਦੀ ਖੁਸ਼ਬੂ, ਕੌਲ ਕਰਾਰ, ਅਹਿਣੀ ਗਲੀ, ਕੰਚਨੀ, ਕਤਲਗਾਹ, ਅਗਨਾਰ ਅਤੇ ਕਿਰਨਾਂ ਦਾ ਆਹਲਣਾਂ ਆਦਿ ਪ੍ਰਕਾਸ਼ਿਤ ਹੁੰਦੀਆਂ ਹਨ। ਉਹਨਾਂ ਦੀ ਕਵਿਤਾ ਵਿਚ ਸਮਾਜਿਕ ਅਸਮਾਨਤਾ, ਮਾਨਵ ਅਧਿਕਾਰ ਅਤੇ ਆਧੁਨਿਕ ਜੀਵਨ ਦੇ ਮੁੱਦੇ ਪ੍ਰਮੁੱਖ ਹਨ, ਜੋ ਨਵੀਂ ਪੀੜ੍ਹੀ ਨੂੰ ਆਧੁਨਿਕ ਚਿੰਤਨ ਨਾਲ ਜੋੜਦੇ ਹਨ। ਗੁਰਚਰਨ ਰਾਮਪੁਰੀ ਦੀਆਂ ਕਵਿਤਾਵਾਂ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਹੋਈਆਂ ਹਨ।
ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਦੇ ਲਈ ਗੁਰਚਰਨ ਰਾਮਪੁਰੀ ਨੂੰ ਲਈ ਕਈ ਪੁਰਸਕਾਰ ਮਿਲੇ ਹਨ, ਜਿਨ੍ਹਾ ਵਿਚ ਮੁੱਖ ਤੌਰ ਤੇ ਕੇ.ਐਸ. ਧਾਲੀਵਾਲ ਅਵਾਰਡ, ਲੁਧਿਆਣਾ, ਨੰਦ ਲਾਲ ਨੂਰਪੁਰੀ ਅਵਾਰਡ, ਯੂਬਾ ਸਿਟੀ, ਅਮਰੀਕਾ, ਪੰਜਾਬੀ ਭਾਸ਼ਾ ਵਿਭਾਗ, ਪਟਿਆਲਾ, ਪੰਜਾਬੀ ਸਾਹਿਤ ਅਕੈਡਮੀ, ਚੰਡੀਗੜ੍ਹ ਅਤੇ ਪੰਜਾਬੀ ਲਿਖਾਰੀ ਸਭਾ, ਰਾਮਪੁਰ ਆਦਿ ਪੁਰਸਕਾਰ ਮਿਲੇ ਹਨ। ਗੁਰਚਰਨ ਰਾਮਪੁਰੀ ਦੀ 8 ਅਕਤੂਬਰ 2018 ਈ. ਨੂੰ ਬਜ਼ੁਰਗੀ ਅਵਸਥਾ ਵਿਚ ਮੌਤ ਹੋਈ।