ਗੁਰਮੁਖ ਸਿੰਘ ਮੁਸਾਫ਼ਰ ਪੰਜਾਬੀ ਕਵੀ, ਕਹਾਣੀਕਾਰ, ਆਜ਼ਾਦੀ ਘੁਲਾਟੀਆਂ ਅਤੇ ਸਿਆਸਤਦਾਨ ਸਨ। ਉਨ੍ਹਾਂ ਦਾ ਜਨਮ 15 ਜਨਵਰੀ 1899 ਈ. ਵਿੱਚ ਪੋਠੋਹਾਰ ਦੇ ਪਿੰਡ ਅਧਵਾਲ ਜਿਲ੍ਹਾ ਕੈਮਲਪੁਰ ਵਿਚ ਸ. ਸੁਜਾਨ ਸਿੰਘ ਦੇ ਘਰ ਹੋਇਆ। ਗੁਰਮੁਖ ਸਿੰਘ ਮੁਸਾਫ਼ਰ ਨੇ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪਾਸ ਕੀਤੀ ਅਤੇ ਮਿਡਲ ਦੀ ਪ੍ਰੀਖਿਆ ਸਰਗੋਧੇ ਤੋਂ ਪ੍ਰਾਪਤ ਕੀਤੀ। ਸ਼ੁਰੂ ਵਿਚ ਉਨ੍ਹਾਂ ਨੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਵਜੋਂ ਨੌਕਰੀ ਵੀ ਕੀਤੀ ਅਤੇ ਬਾਅਦ ਵਿੱਚ ਉਹਨਾਂ ਗਿਆਨੀ ਦੀ ਪ੍ਰੀਖਿਆ ਵੀ ਪਾਸ ਕਰ ਲਈ ਸੀ। ਉਹਨਾਂ ਦੀ ਸਿੱਖਿਆ ਅਤੇ ਸਾਹਿਤ ਪ੍ਰਤੀ ਲਗਨ ਨੇ ਉਹਨਾਂ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਵਿਲੱਖਣ ਸਥਾਨ ਦਿਵਾਇਆ।
ਗੁਰਮੁਖ ਸਿੰਘ ਮੁਸਾਫਿਰ ਨੇ ਕਈ ਸਾਹਿਤਕ ਵਿਧਾਵਾਂ ਵਿੱਚ ਰਚਨਾਵਾਂ ਕੀਤੀਆਂ। ਜਿਨ੍ਹਾਂ ਵਿੱਚੋਂ ਕਵਿਤਾ ਅਤੇ ਕਹਾਣੀ ਮੁੱਖ ਤੌਰ ’ਤੇ ਲਏ ਜਾ ਸਕਦੇ ਹਨ। ਕਵਿਤਾ ਦੇ ਖੇਤਰ ਵਿਚ ਗੁਰਮੁਖ ਸਿੰਘ ਮੁਸਾਫ਼ਰ ਨੇ ਸਬਰ ਦੇ ਬਾਣ, ਪ੍ਰੇਮ ਦੇ ਬਾਣ, ਜੀਵਨ ਪੰਧ, ਟੁੱਟੇ ਖੰਭ, ਮੁਸਾਫ਼ਰੀਆਂ ਅਤੇ ਕਾਵਿ ਸੁਨੇਹੇ ਉਨ੍ਹਾਂ ਦੇ ਪ੍ਰਸਿੱਧ ਕਾਵਿ-ਸੰਗ੍ਰਹਿ ਹਨ। ਬਚਪਨ, ਪਿਤਾ ਦੀ ਯਾਦ, ਅੱਜ ਅੱਠ ਮਾਰਚ ਹੈ, ਆਨੰਦਪੁਰੀ, ਪੰਜਾਬ, ਇਨਸਾਨ ਬਣ, ਸਤਾਈ ਮਈ, ਰਾਖਾ ਆਪ ਅਕਾਲ ਅਕਾਲੀਆ ਦਾ, ਉਨ੍ਹਾਂ ਦੀਆਂ ਪ੍ਰਸਿੱਧ ਕਵਿਤਾਵਾਂ ਹਨ। ਇਸ ਤੋਂ ਇਲਾਵਾਂ ਉਹਨਾਂ ਦੇ ਸਸਤਾ ਤਮਾਸ਼ਾ, ਸਭ ਰੰਗ, ਚੋਣਵੀਆਂ ਕਹਾਣੀਆਂ, ਵੱਖਰੀ ਦੁਨੀਆਂ, ਆਲ੍ਹਣੇ ਦੇ ਬੋਟ, ਗੁਟਾਰ, ਅਲ੍ਹਾ ਵਾਲੇ ਆਦਿ ਚਰਚਿਤ ਕਹਾਣੀ ਸੰਗ੍ਰਹਿ ਹਨ। ਉਰਵਾਰ ਪਾਰ ਕਹਾਣੀ ਸੰਗ੍ਰਹਿ ਤੇ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੈ। ਸਾਹਿਤ ਦੇ ਖੇਤਰ ਵਿਚ ਉਨ੍ਹਾਂ ਨੇ ਜੀਵਨੀਆਂ ਅਤੇ ਇਤਿਹਾਸ ਨਾਲ ਸੰਬੰਧਿਤ ਸਾਹਿਤ ਦੀ ਰਚਨਾ ਵੀ ਕੀਤੀ। ਉਹਨਾਂ ਦੀਆਂ ਰਚਨਾਵਾਂ ਵਿਚ ਬਹੁਤ ਸੰਜਮ, ਸੰਕੋਚ, ਰਵਾਨੀ ਅਤੇ ਰਸ ਹੈ। ਗੁਰਮੁਖ ਸਿੰਘ ਮੁਸਾਫ਼ਰ ਦੀਆਂ ਕਵਿਤਾਵਾਂ ਵਿਚ ਸਾਦਗੀ, ਸੱਚਾਈ ਅਤੇ ਦਿਆਨਤਦਾਰੀ ਦੇ ਰੰਗ ਦੇਖਣ ਨੂੰ ਮਿਲ ਜਾਂਦੇ ਹਨ।
ਸਾਹਿਤਕ ਖੇਤਰ ਤੋਂ ਇਲਾਵਾ, ਗੁਰਮੁਖ ਸਿੰਘ ਮੁਸਾਫਿਰ ਦਾ ਰਾਜਨੀਤਿਕ ਸਫ਼ਰ ਵੀ ਕਮਾਲ ਦਾ ਰਿਹਾ। ਉਹ ਭਾਰਤ ਦੀ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ। ਉਹਨਾਂ ਨੇ 1966-1967 ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਜਿਸ ਨੇ ਉਹਨਾਂ ਨੂੰ ਸਿਆਸੀ ਖੇਤਰ ਵਿੱਚ ਵੀ ਪ੍ਰਸਿੱਧੀ ਦਿਵਾਈ। ਉਹਨਾਂ ਦੀ ਰਾਜਨੀਤਿਕ ਸੂਝ-ਬੂਝ ਅਤੇ ਸਮਾਜਿਕ ਸੁਧਾਰਾਂ ਪ੍ਰਤੀ ਸਮਰਪਣ ਨੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਵਿੱਚ ਬਹੁਤ ਸਤਿਕਾਰ ਦਿਵਾਇਆ।
ਸਿਆਸਤਦਾਨ ਹੋਣ ਕਰਕੇ ਉਨ੍ਹਾਂ ਨੇ ਬਹੁਤ ਸਾਰੀਆਂ ਉੱਚ–ਪਦਵੀਆਂ ਤੇ ਸਨਮਾਨ ਵੀ ਹਾਸਲ ਹੋਏ। ਜਿਨ੍ਹਾਂ ਵਿਚ ਜਥੇਦਾਰ ਅਕਾਲ ਤਖ਼ਤ ਸਕੱਤਰ, ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ, ਮੈਂਬਰ ਲੋਕ ਸਭਾ, ਰਾਜ ਸਭਾ ਮੈਂਬਰ, ਪ੍ਰਧਾਨ ਕਾਂਗਰਸ ਕਮੇਟੀ ਆਦਿ ਵਰਣਨਯੋਗ ਹਨ।
ਗੁਰਮੁਖ ਸਿੰਘ ਮੁਸਾਫਿਰ ਦਾ ਦੇਹਾਂਤ 18 ਜਨਵਰੀ 1976 ਨੂੰ ਹੋਇਆ, ਪਰ ਉਹਨਾਂ ਦੀਆਂ ਸਾਹਿਤਕ ਅਤੇ ਸਿਆਸੀ ਸੇਵਾਵਾਂ ਅੱਜ ਵੀ ਪੰਜਾਬੀ ਸਮਾਜ ਵਿੱਚ ਜਿਉਂਦੀਆਂ ਹਨ।