border profile-bg

ਹਾਸ਼ਿਮ ਸ਼ਾਹ

Birth 1735 – 1821

ਪ੍ਰਸਿੱਧ ਮੱਧਕਾਲੀਨ ਸੂਫ਼ੀ ਕ਼ਿੱਸਾਕਾਰ। ਕ਼ਿੱਸਾ ਸੱਸੀ ਪੁਨੂੰ ਅਤੇ ਆਪਣੇ ਦੋਹੜਿਆਂ ਲਈ ਮਸ਼ਹੂਰ।

ਦੋਹੜੇ 43

ਆਸ਼ਕ਼ ਜੇਡ ਬੇਅਕਲ ਨ ਕੋਈ, ਜਿਨ ਜਾਣ ਸਮਝ ਨਿਤ ਤਪਣਾ ।
ਆਤਿਸ਼ ਹੋਣ ਬਿਰਹੋਂ ਦੀ ਆਤਿਸ਼, ਵਿਚ ਤੇਜੀ ਬਹੁਤ ਪਛਾਤੀ ।
ਚੰਦਾ! ਚਮਕ ਵਿਖਾਲ ਨ ਸਾਨੂੰ, ਅਤੇ ਨ ਕਰ ਮਾਣ ਵਧੇਰਾ ।
ਦਿਲ ਨੂੰ ਬਾਣ ਪਿਆ ਇਕ ਮਾਏ! ਮੈਨੂੰ ਜ਼ਾਹਿਰ ਮੂਲ ਨ ਹੋਵੇ ।
ਦਿਲ ਸੋਈ ਜੋ ਸੋਜ਼ ਸੱਜਨ ਦੇ ਨਿਤ ਖ਼ੂਨ ਜਿਗਰ ਦਾ ਪੀਵੇ ।
ਦਿਲ ਤੂੰ ਹੀ ਦਿਲਬਰ ਭੀ ਤੂੰ ਹੀ, ਅਤੇ ਦੀਦ ਤੂੰਹੀ ਦੁਖ ਤੇਰਾ ।
ਦਿਲਬਰ ਯਾਰ ਮਹੂਰਤ ਕਰ ਲੈ, ਅਜ ਨਾਲਿ ਅਸਾਂ ਮੁਖ ਹੱਸਕੇ ।
ਦਿਲਬਰ ਯਾਰ ਨਦੀ ਦੀਆਂ ਲਹਿਰੀ, ਇਹ ਸਦਾ ਨ ਰਹਿਣ ਇਥਾਈਂ ।
ਦੋਜ਼ਖ਼ ਦੇ ਵਲ ਨਾਲ ਯਾਰਾਂ ਦੇ, ਖੁਸ਼ ਹੋ ਕੇ ਪਗ ਧਰੀਏ ।
ਇਕ ਬਹਿ ਕੋਲ ਖੁਸ਼ਾਮਦ ਕਰਦੇ ਪਰ ਗਰਜ਼ੀ ਹੋਣ ਕਮੀਨੇ ।
ਏਤ ਸਰਾਇ ਮੁਸਾਫ਼ਿਰਖ਼ਾਨੇ, ਕਈ ਮੁਸਾਫ਼ਿਰ ਰਹਿੰਦੇ ।
ਗਹਿਰੀ ਰਾਤਿ ਹਾਥ ਛਿਪ ਜਾਵੇ, ਅਤੇ ਪੌਣ ਰੂਪ ਜਮ ਸਰਕੇ ।
ਗ਼ੁਲ ਤੇ ਖ਼ਾਰ ਪੈਦਾਇਸ਼ ਇਕਸੇ, ਇਸ ਬਾਗ ਚਮਨ ਦੇ ਦੋਵੀਂ ।
ਹਾਸ਼ਿਮ ਨਾਮ ਰਖਾਇਆ ਉਸ ਨੇ, ਇਕ ਦਮੜੀ ਪਾਸ ਨ ਜਿਸਦੇ
ਇਹ ਅੱਖੀਂ ਬਿਨ ਫ਼ੌਜ ਹੁਸਨ ਦੀ, ਸੁੱਤੀ ਕਲਾ ਜਗਾਵਣ ।
ਇਕਸੇ ਤੋਰ ਬਹਾਰ ਨ ਰਹਿੰਦੀ, ਨਹੀਂ ਇਕਸੇ ਤੌਰ ਜ਼ਮਾਨਾ ।
ਇਸ਼ਕ਼ ਅਸਾਂ ਨਾਲ ਐਸੀ ਕੀਤੀ, ਜਿਉਂ ਰੁਖਾਂ ਨਾਲ ਪਾਲਾ ।
ਇਸ਼ਕ਼ਾ ! ਲੱਖ ਔਗੁਣ ਵਿਚ ਤੇਰੇ, ਕੋਈ ਇਕ ਦੇ ਚਾਰ ਨਾ ਪਾਏ ।
ਜਿਸ ਦਿਨ ਸ਼ਹਿਰ ਮਹਿਬੂਬਾਂ ਵਾਲੇ, ਕੋਈ ਆਸ਼ਕ ਪੈਰ ਧਰੇਂਦਾ ।
ਕਾਬੁਲ ਕ਼ਦਰ ਮਹਿਬੂਬ ਜੇ ਹੋਵੇ, ਤਾਂ ਆਸ਼ਕ਼ ਨੂੰ ਲੈ ਤਰਦਾ ।
ਕਰਿ ਕਰਿ ਸਮਝ ਰਹਿਆ ਵਿਚ ਹੈਰਤ, ਮੈਨੂੰ ਦਿਲ ਦਾ ਭੇਤ ਨ ਆਵੇ ।
ਕਰੋ ਖ਼ਰਾਬ ਫ਼ਕ਼ੀਰੀ ਤਾਈਂ, ਇਹ ਦਾਨਿਸ਼ ਦੂਰੰਦੇਸ਼ੀ ।
ਕੌਣ ਜਨੂੰਨ ਸੱਸੀ ਵਿਚ ਵੜਿਆ, ਉਠ ਨੱਠੀ ਸ਼ਹਿਰ ਭੰਬੋਰੋਂ ।
ਕਿਤ ਵਲ ਯਾਰ ਗਏ ਦਿਲ ਜਾਨੀ, ਜਿਹੜੇ ਰੋਵਣ ਦੂਰ ਗਿਆਂ ਨੂੰ ।
ਕਿੱਥੇ ਤਖ਼ਤ ਹਜ਼ਾਰਾ ਮਾਏ, ਅਤੇ ਝੰਗ ਸਿਆਲ ਕਿਥਾਈਂ ।
ਮੇਘਲਿਆਂ! ਵਸ ਭਾਗੀਂ ਭਾਰਿਆ, ਤੁਧ ਔਝੜ ਦੇਸ਼ ਵਸਾਏ ।
ਮੂਰਖ ਲੋਗ ਸਦਾ ਸੁਖ ਸੌਂਦੇ, ਅਤੇ ਰੋਜ਼ ਕਮਾਵਣ ਪੈਸਾ ।
ਨਦੀਆਂ ਨੀਰ ਰਹਿਣ ਨਿਤ ਤਾਰੂ, ਇਹ ਕਦੀ ਨ ਹੋਵਣ ਹਲਕੇ
ਪਾਂਧੀ ਮੰਨ ਸਵਾਲ ਅਸਾਡਾ, ਝੱਬ ਘਿੰਨ ਸੰਨੇਹਾ ਜਾਈਂ ।
ਰੱਬ ਦਾ ਆਸ਼ਕ਼ ਹੋਣ ਸੁਖਾਲਾ, ਇਹ ਬਹੁਤ ਸੁਖਾਲੀ ਬਾਜ਼ੀ ।
ਰੱਖੀਂ ਲਾਜ ਨਿਲਾਜ ਨ ਹੋਵੀਂ, ਇੱਥੇ ਪੈਰ ਪਿਛਾਂਹ ਨਾ ਧਰਨਾ ।
ਸੰਭਲ ਖੇਤ ਮੀਆਂ ਇਸ਼ਕ਼ੇ ਦਾ, ਹੁਣ ਨਿਕਲੀ ਤੇਗ ਮਿਆਨੋਂ ।
ਸੰਭਲ ਮਤ ਮੀਆਂ ! ਇਸ਼ਕੇ ਦੀ ਹੁਣ ਨਿਕਲੀ ਤੇਗ਼ ਮਿਆਨੋਂ।
ਸੋਜ਼ ‘ਫ਼ਿਰਾਕ਼' ਨਸੀਬ ਅਸਾਡੇ, ਅਸੀਂ ਭਾ ਪਇਆ ਦੁਖ ਭਰਸਾਂ ।
ਸੂਲਾਂ ਸੱਲੀ ਤੇ ਦਰਦਾਂ-ਮੱਲੀ, ਮੈਂ ਫਿਰਾਂ ਦੀਵਾਨੀ ਝੱਲੀ ।
ਸੁਣ ਇਸ਼ਕ਼ਾ! ਜੇਹੀ ਤੁਧ ਨੇ ਕੀਤੀ, ਤੂੰ ਰੋਜ਼ ਸਤਾਵੇਂ ਮੈਨੂੰ ।
ਸੁੱਟਾਂ ਵਾਰ ਬਹਿਸ਼ਤਾਂ ਲੋਕਾ, ਜੋ ਰੀਸ ਕਰਨ ਦਿਲਬਰ ਦੀ ।
ਤੈਂਡਾ ਇਸ਼ਕ਼, ਕਸਾਈ ਵੜਿਆ, ਜਿਨ ਨਾਲ ਸੂਲਾਂ ਦਿਲ ਭਰਿਆ ।
ਤੈਨੂੰ ਹੁਸਨ ਖ਼ਰਾਬ ਕਰੇਂਦਾ, ਅਤੇ ਮੈਨੂੰ ਸਮਝ ਸਤਾਇਆ ।
ਤਨ ਪਿੰਜਰ ਦਿਲ ਘਾਇਲ ਕੈਦੀ, ਮੈਨੂੰ ਸਾਬਤ ਦੇਖ ਨ ਫਿਰਦੀ ।
ਤੋੜ ਜ਼ੰਜੀਰ ਸ਼ਰੀਅਤ ਨਸਦਾ, ਜਦ ਰਚਦਾ ਇਸ਼ਕ਼ ਮਜਾਜ਼ੀ ।
ਤੂੰ ਹੈਂ ਯਾਰ ਤੂੰ ਹੈਂ ਦੁਖਦਾਈ ਅਤੇ ਦਰਦ ਧੁਖੇ ਨਿਤ ਤੇਰਾ ।
ਵੱਗ ਵਾਏ! ਪਰ ਸੁਆਰਥ ਭਰੀਏ! ਤੂੰ ਜਾਈਂ ਤਖ਼ਤ ਹਜ਼ਾਰੇ ।