ਪੂਰਨ ਆਖਿਆ:ਪੈ ਗਿਆ ਸ਼ਕ ਤੈਨੂੰ, ਏਸ ਸ਼ਕ ਨੂੰ ਮਨੋਂ ਮਿਟਾ ਰਾਜਾ!
ਜੇ ਮੈਂ,ਬੁਰੀ ਨਿਗਾਹ ਦੇ ਨਾਲ ਡਿੱਠਾ, ਮੇਰੀ ਅੱਖੀਆਂ ਚਾ ਕਢਵਾ ਰਾਜਾ !
ਜੇ ਮੈਂ ਹੱਥ ਲਾਇਆ ਉਹਦੇ ਹੱਥ ਉਤੇ, ਮੇਰੇ ਹੱਥ ਦੋਵੇਂ ਕਟਵਾ ਰਾਜਾ !
'ਕਿਸ਼ਨ ਸਿੰਘ' ਜੀ ਭਰਮਿਆ ਮਤ ਹੋਵੇ,ਮਹਾਰਾਜ ਦੀ ਸੌਂਹ ਕਹਾ ਰਾਜਾ!
ਰਾਜਾ ਆਖਦਾ:'ਸੱਚ ਨ ਮੂਲ ਕਹਿੰਦੇ,ਚੋਰ ਯਾਰ ਤੇ ਠੱਗ ਬਦਕਾਰ ਬੇਟਾ!
ਅੱਖੀਂ ਵੇਖ ਮੈਂ ਆਪ ਨਿਸ਼ਾਨ ਆਇਆ,ਤੇਰਾ ਕਰਾਂ ਕਿਵੇਂ ਇਤਬਾਰ ਬੇਟਾ
ਵਵੋਹਮੱਟ ਕਰੇ ਜੇਹੜਾ ਨਾਲ ਮਾਂਵਾਂ, ਕਰੀਏ ਓਸ ਦੇ ਟੁਕੜੇ ਚਾਰ ਬੇਟਾ
'ਕਿਸ਼ਨ ਸਿੰਘ' ਮੈਂ ਜਾਗਿਆ ਰਾਤ ਸਾਰੀ,ਲੁਣਾ ਰਹੀ ਰੋਂਦੀ ਜ਼ਾਰ ਜ਼ਾਰ ਬੇਟਾ
ਪੂਰਨ ਆਖਿਆ:'ਬਾਪ ਜੇ ਪਾਪ ਕੀਤਾ ,ਜਪਿਆ ਜਾਪ ਮੈਂ ਇੱਕ ਕਰਤਾਰ ਵਾਲਾ
ਮਾਤਾ ਕੋਲ ਜਾਂ ਗਿਆਂ ਮੱਥਾ ਟੇਕਣੇ ਨੰ,ਚਾਲਾ ਦੇਖਿਆ ਹੋਰ ਬਦਕਾਰ ਵਾਲਾ
ਮੈਨੂੰ ਵੇਖਦੀ ਉਹ ਜ਼ਰਾ ਚਾਰ ਹੋਈ, ਲੱਗਾ ਫੱਟ ਸੀਨੇ ਤਲਵਾਰ ਵਾਲਾ
'ਕਿਸ਼ਨ ਸਿੰਘ 'ਮੈਂ ਹਾਰ ਕੇ ਨੱਸ ਗਿਆ,ਜਦੋਂ ਖ਼ਿਆਲ ਕੀਤਾ ਉਸ ਯਾਰ ਵਾਲਾ
ਰਾਜੇ ਆਖਿਆ: ਛੱਡ ਪਖੰਡ ਸਾਰੇ, ਕਾਹਨੂੰ ਮੱਕਰ ਫ਼ਰੇਬ ਬਣਾਉਨਾ ਏਂ
ਕਾਲਾ ਮੰਨ ਤੇਰਾ ਦਗ਼ੇ ਨਾਲ ਭਰਿਆ,ਮਾਲਾ ਸਿਮਰਨੇ ਫੇਰ ਵਿਖਾਉਨਾ ਏਂ
ਵਿਆਹ ਕਰਨ ਲਗੇ ਤਦੋਂ ਡਰਨ ਲਗੋਂ, ਹੁਣ ਮਾਂਵਾਂ ਨੂੰ ਰੰਨ ਬਣਾਉਨਾ ਏਂ
'ਕਿਸ਼ਨ ਸਿੰਘ’ ਕਹਿੰਦਾ ਚੋਰ ਚੱਤਰ ਵਾਂਗੂੰ, ਗੱਲਾਂ ਦੱਸ ਸੱਚਾ ਹੁੰਦਾ ਜਾਵਨਾ ਏਂ।
ਪੂਰਨ ਕਿਹਾ:'ਸੌਗੰਦ ਗੋਬਿੰਦ ਜੀ ਦੀ, ਮੇਰੇ ਵਿਚ ਨਾਂਹੀ ਕੋਈ ਦੋਸ਼ ਰਾਜਾ!
ਤੱਤੇ ਤੇਲ ਵਿਚ ਹੱਥ ਪਵਾ ਵੇਖੋ,ਹੋਵੇ ਨਿਆਉਂ ਨਾਂਹ ਕਰ ਐਡਾ ਜੋਸ਼ ਰਾਜਾ!
ਐਵੇਂ ਭੁਲ ਪਿਆ ਮੈਨੂੰ ਘੂਰਨਾ ਏਂ, ਕਿਥੇ ਉਡ ਗਈ ਤੇਰੀ ਹੋਸ਼ ਰਾਜਾ!
ਕਿਸ਼ਨ ਸਿੰਘ' ਕੁੜੀ ਤੋਹਮਤ ਲਾ ਦਿੱਤੀ,ਲੂਣਾਂ ਬਹੁਤ ਬੇਸ਼ਰਮ ਬੇਹੋਸ਼ ਰਾਜਾ!
ਰਾਜਾ ਆਖਦਾ:‘ਚੋਰ ਦੀ ਕਸਮ ਕੂੜੀ,ਕੂੜਾ ਕਰਮ ਤੇ ਧਰਮ ਈਮਾਨ ਸਾਰਾ।
ਕੁੜੀ ਕਸਮ ਬੇਦੀਨਾਂ ਪਾਪੀਆਂ ਦੀ, ਕੂੜਾ ਕੌਲ ਇਕਰਾਰ ਸਾਮਾਨ ਸਾਰਾ ।
ਕੂੜਾ ਕਾਇਦਾ ਕਾਮੀਆਂ ਲੁੱਚਿਆਂ ਦਾ,ਕੂੜਾ ਭਜਨ ਤੇ ਦਸਾਂ ਗਿਆਨ ਸਾਰਾ।
'ਕਿਸ਼ਨ ਸਿੰਘ' ਕੂੜਾ ਕਸਬ ਕੂੜਿਆਂ ਦਾ, ਇਹ ਗੱਲ ਜਾਣਦਾ ਵੇਖ ਜਹਾਨ
ਸਾਰਾ ।’
ਪੂਰਨ ਆਖਿਆ ਬਾਬਲਾ ਖ਼ੁਸ਼ੀ ਤੇਰੀ,ਹੋਣੀ ਨਾਲ ਨਾਂਹੀ ਜ਼ੋਰ ਜਾਂਵਦਾ ਏ।
ਮੈਂ ਤਾਂ ਬਣੀ ਜਿਹੜੀ ਸਿਰ ਕੱਟ ਲੈਸਾਂ,ਭਾਣਾ ਰੱਬ ਦਾ ਕੌਣ ਮਿਟਾਉਂਦਾ ਏ?