ਫ਼ੈਜ਼ ਅਹਿਮਦ ਫ਼ੈਜ਼ ਦਾ ਜਨਮ 13 ਫ਼ਰਵਰੀ 1911 ਨੂੰ ਜ਼ਿਲ੍ਹਾ ਨਾਰੋਵਾਲ ਦੇ ਕਸਬੇ ਕਾਲਾ ਕ਼ਾਦਿਰ (ਹੁਣ ਫ਼ੈਜ਼ ਨਗਰ, ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮੁਹੰਮਦ ਸੁਲਤਾਨ ਖ਼ਾਨ ਇੱਕ ਬੈਰਿਸਟਰ ਸਨ। ਮੁੱਢਲੀ ਸਿੱਖਿਆ ਉਨ੍ਹਾਂ ਨੇ ਮੀਰ ਹਸਨ ਸਿਆਲਕੋਟੀ ਦੀ ਪਾਠਸ਼ਾਲਾ ਤੋਂ ਸ਼ੁਰੂ ਕੀਤੀ ਜਿਥੇ ਉਨ੍ਹਾਂ ਨੇ ਅਰਬੀ-ਫ਼ਾਰਸੀ ਤੇ ਅੰਗਰੇਜ਼ੀ ਸਿੱਖੀ। ਫ਼ੈਜ਼ ਨੇ ਅਰਬੀ ਅਤੇ ਅੰਗਰੇਜ਼ੀ ਵਿੱਚ ਐਮ.ਏ. ਦੀਆਂ ਡਿਗਰੀਆਂ ਹਾਸਲ ਕੀਤੀਆਂ। 1935 ਵਿੱਚ ਉਹ ਅਮ੍ਰਿਤਸਰ ਦੇ ਕਾਲਜ ਵਿੱਚ ਲੈਕਚਰਾਰ ਬਣੇ। 1941 ਵਿੱਚ ਫ਼ੈਜ ਨੇ ਐਲਿਸ ਜਾਰਜ ਨਾਲ ਵਿਆਹ ਕੀਤਾ, ਜਿਸ ਨੇ ਇਸਲਾਮ ਕਬੂਲ ਕਰਕੇ ਆਈਸ਼ਾ ਫ਼ੈਜ ਦਾ ਨਾਂ ਅਪਣਾਇਆ। ਉਹਨਾਂ ਦੀਆਂ ਦੋ ਧੀਆਂ, ਸਲੀਮਾ ਅਤੇ ਮੁਨੀਰਾ, ਨੇ ਵੀ ਸਾਹਿਤ ਅਤੇ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਪਾਇਆ।
ਉਹਨਾਂ ਦੀ ਸ਼ਾਇਰੀ, ਜਿਸ ਵਿੱਚ ਪਿਆਰ, ਇਨਕਲਾਬ ਅਤੇ ਸਮਾਜਿਕ ਨਿਆਂ ਦੀਆਂ ਥੀਮਾਂ ਉਭਰਦੀਆਂ ਹਨ, ਨੇ ਦੁਨੀਆ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ। "ਨਕਸ਼-ਏ-ਫਰਿਆਦੀ", "ਦਸਤ-ਏ-ਸਬਾ", ਸਰ ਵਾਦੀ ਏ ਸਿਨਾ, ਮਿਰੇ ਦਿਲ ਮਿਰੇ ਮੁਸਾਫਰ, ਸ਼ਾਮ ਸ਼ਹਰ ਯਾਰਾਂ, ਕਲਾਮੇ ਫ਼ੈਜ਼ ਅਤੇ "ਜ਼ਿੰਦਾਂ-ਨਾਮਾ" ਉਹਨਾਂ ਦੀਆਂ ਮਸ਼ਹੂਰ ਕਾਵਿ-ਰਚਨਾਵਾਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਹਿੰਦੀ ਫ਼ਿਲਮਾਂ ਦੇ ਲਈ ਗਾਣੇ ਅਤੇ ਸੰਵਾਦ ਵੀ ਲਿਖੇ। ਫ਼ੈਜ ਦੀ ਸ਼ਾਇਰੀ ਵਿੱਚ ਰੂਮਾਨਵੀ ਅਤੇ ਸਿਆਸੀ ਜਜ਼ਬੇ ਦਾ ਸੁਮੇਲ, ਉਹਨਾਂ ਨੂੰ ਉਰਦੂ ਸਾਹਿਤ ਦਾ "ਗ਼ਾਲਿਬ" ਅਤੇ "ਇਕਬਾਲ" ਦੀ ਤਰ੍ਹਾਂ ਅਮਰ ਕਰਦਾ ਹੈ।
ਫ਼ੈਜ ਨੇ ਸਿੱਖਿਆ, ਪੱਤਰਕਾਰੀ ਅਤੇ ਫੌਜ ਵਿੱਚ ਸੇਵਾਵਾਂ ਨਿਭਾਈਆਂ। ਉਹ "ਪਾਕਿਸਤਾਨ ਟਾਈਮਜ਼" ਅਤੇ ਇਮਰੋਜ਼" ਅਖਬਾਰਾਂ ਦੇ ਸੰਪਾਦਕ ਰਹੇ। ਕਮਿਊਨਿਸਟ ਵਿਚਾਰਧਾਰਾ ਨਾਲ ਜੁੜੇ ਹੋਣ ਕਰਕੇ, ਉਹਨਾਂ ਨੂੰ 1951 ਵਿੱਚ ਰਾਵਲਪਿੰਡੀ ਸਾਜਿਸ਼ ਕੇਸ" ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ ਵਿੱਚ ਕੁਝ ਸਮਾਂ ਬਿਤਾਇਆ। ਇਸ ਦੌਰਾਨ ਲਿਖੀਆਂ ਉਹਨਾਂ ਦੀਆਂ ਕਵਿਤਾਵਾਂ ਨੇ ਸਮਾਜਿਕ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਫ਼ੈਜ ਨੂੰ 1962 ਵਿੱਚ ਲੈਨਿਨ ਅਮਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਉਹਨਾਂ ਦੀ ਅਮਨ ਅਤੇ ਸਮਾਜਵਾਦੀ ਚੇਤਨਾ ਦਾ ਪ੍ਰਤੀਕ ਸੀ।
ਉਹ ਪ੍ਰੋਗਰੈਸਿਵ ਰਾਈਟਰਜ਼ ਮੂਵਮੈਂਟ ਦੇ ਪ੍ਰਮੁੱਖ ਮੈਂਬਰ ਸਨ ਅਤੇ ਅਮਨ ਲਹਿਰ ਦੇ ਸਰਗਰਮ ਕਾਰਕੁਨ ਵਜੋਂ ਜਾਣੇ ਜਾਂਦੇ ਸਨ। ਫ਼ੈਜ ਦੀ ਸ਼ਾਇਰੀ ਨੇ ਨਾ ਸਿਰਫ਼ ਸਾਹਿਤਕ ਸਰਹੱਦਾਂ ਪਾਰ ਕੀਤੀਆਂ,ਸਗੋਂ ਸਮਾਜਿਕ ਤਬਦੀਲੀ ਦੀ ਲਹਿਰ ਨੂੰ ਵੀ ਮਜ਼ਬੂਤ ਕੀਤਾ। 20 ਨਵੰਬਰ 1984 ਨੂੰ, ਦਮੇ ਦੀ ਬਿਮਾਰੀ ਕਾਰਨ, ਲਾਹੌਰ ਵਿੱਚ ਉਹਨਾਂ ਦਾ ਦੇਹਾਂਤ ਹੋਇਆ, ਪਰ ਉਹਨਾਂ ਦੀਆਂ ਰਚਨਾਵਾਂ ਅੱਜ ਵੀ ਦਿਲਾਂ ਵਿੱਚ ਜ਼ਿੰਦਾ ਹਨ।