ਫ਼ਕ਼ੀਰ ਮੁਹੰਮਦ 'ਫ਼ਕ਼ੀਰ
ਆਪਣੇ ਦੌਰ ਦੇ ਉੱਘੇ ਸ਼ਾਇਰ, ਚਿੰਤਕ ਅਤੇ ਪੰਜਾਬੀ ਜ਼ੁਬਾਨ ਲਈ ਸੁਹਿਰਦ ਯਤਨ ਕਰਨ ਵਾਲ਼ੇ ਦਾਨਿਸ਼ਵਰ।
ਡਾ. ਫ਼ਕ਼ੀਰ ਮੁਹੰਮਦ ਫ਼ਕ਼ੀਰ ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਦੇ ਇੱਕ ਪ੍ਰਮੁੱਖ ਕਵੀ, ਲੇਖਕ, ਸੰਪਾਦਕ, ਖੋਜਕਰਤਾ ਅਤੇ ਆਲੋਚਕ ਸਨ। ਡਾ. ਫ਼ਕ਼ੀਰ ਮੁਹੰਮਦ ਫ਼ਕ਼ੀਰ ਦਾ ਜਨਮ 1900ਈ. ਵਿਚ ਗੁਜਰਾਂਵਾਲੇ (ਪਾਕਿਸਤਾਨ) ਵਿਖੇ ਮੀਆਂ ਲਾਲ ਦੀਨ ਦੇ ਘਰ ਹੋਇਆ।ਉਹਨਾਂ ਦੇ ਪਿਤਾ ਖ਼ਾਨਦਾਨੀ ਹਕੀਮ ਸਨ ਅਤੇ ਉਨ੍ਹਾਂ ਦੇ ਖ਼ਾਨਦਾਨ ਨੂੰ ਕਸ਼ਮੀਰੀ ਠਾਕਰਾਂ ਦਾ ਖ਼ਾਨਦਾਨ ਕਿਹਾ ਜਾਂਦਾ ਸੀ। ਉੱਨੀਵੀ ਸਦੀ ਦੇ ਅਖਰੀਲੇ ਦਹਾਕਿਆਂ ਵਿਚ ਗੁਜਰਾਂਵਾਲਾ ਆਉਣ ਤੋਂ ਪਹਿਲਾ ਉਹ ਸ਼੍ਰੀਨਗਰ ਦੇ ਪਿੰਡ ਪੂਛਲ ਵੰਤੀ ਵਿਚ ਰਹਿੰਦੇ ਸਨ। ਫ਼ਕ਼ੀਰ ਮੁਹੰਮਦ ਦੇ ਸਿਰ ਤੋਂ ਪਿਤਾ ਸਾਇਆ ਛੋਟੀ ਉਮਰ ਵਿਚ ਹੀ ਉੱਠ ਗਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਮੁਨਸ਼ੀ ਮੁਹੰਮਦ ਇਬਰਾਇਮ ਆਦਿਲ ਨੂੰ ਆਪਣਾ ਉਸਤਾਦ ਧਾਰ ਲਿਆ। 1915 ਵਿਚ ਉਨ੍ਹਾਂ ਨੇ ਲਾਹੌਰ ਦੇ ਮੈਡੀਕਲ ਕਾਲਜ ਦੀ ਪ੍ਰਯੋਗਸ਼ਾਲਾ ਵਿਚ ਕੰਮ ਕਰਨ ਲਗ ਪਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਗੁਜਰਾਂਵਾਲੇ ਆ ਡਾਕਟਰੀ ਦੀ ਦੁਕਾਨ ਖੋਲ੍ਹ ਲਈ। ਇਥੋਂ ਹੀ ਲੋਕਾਂ ਨੇ ਡਾਕਟਰ ਨੇ ਆਖਣਾ ਸ਼ੁਰੂ ਕਰ ਦਿੱਤਾ ।
ਡਾ. ਫ਼ਕ਼ੀਰ ਮੁਹੰਮਦ ਫ਼ਕ਼ੀਰ ਦਾ ਸਾਹਿਤਕ ਸਫ਼ਰ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਫੈਲਿਆ ਹੋਇਆ ਹੈ, ਜਿਸ ਦੌਰਾਨ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਸੰਨ 1951 ਈ. ਵਿਚ ਉਹਨਾਂ ਨੇ ਪੰਜਾਬੀ ਦਾ ਮਾਸਿਕ ਪੱਤਰ ਕੱਢਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਵਿਚ ਦੂਜੇ ਸਾਹਿਤਕਾਰਾਂ ਤੋਂ ਬਿਨਾਂ ਉਹਨਾਂ ਦੀਟਾਂ ਆਪਣੀਟਾਂ ਰਚਨਾਵਾਂ ਵੀ ਛਪਦੀਆਂ ਸਨ। ਫ਼ਕ਼ੀਰ ਮੁਹੰਮਦ ਫ਼ਕ਼ੀਰ ਨੇ ਸਦਾਏ ਫ਼ਕ਼ੀਰ ਨਾਂ ਦੇ ਕਾਵਿ ਸੰਗ੍ਰਹਿ ਲਿਖਿਆ। ਇਸ ਤੋਂ ਇਲਾਵਾ ਕੁੱਲੀਆਤ-ਏ-ਬੁੱਲੇ ਸ਼ਾਹ ਨਾਂ ਦੀ ਕਿਤਾਬ ਸੰਪਾਦਤ ਕੀਤੀ। ਆਲੋਚਨਾ ਦੇ ਖੇਤਰ ਉਹਨਾਂ ਨੇ ਮਹਿਕਦੇ ਫੁੱਲ ਨਾਂ ਕਿਤਾਬ ਪ੍ਰਕਾਸ਼ਿਤ ਕੀਤੀ।
ਉਹਨਾਂ ਦੀਆਂ ਰਚਨਾਵਾਂ ਵਿੱਚ ਨਵੀਂ ਕਵਿਤਾ ਅਤੇ ਨਵੀਂ ਨਥਰ ਦੀ ਸਿਰਜਣਾ ਦੇ ਨਾਲ-ਨਾਲ ਪੰਜਾਬੀ ਸਾਹਿਤ ਦੀ ਪੁਰਾਤਨ ਵਿਰਾਸਤ ਨੂੰ ਸੰਭਾਲਣ ਦਾ ਪ੍ਰਯਤਨ ਵੀ ਸ਼ਾਮਲ ਸੀ। ਉਹਨਾਂ ਦੀਆਂ ਰਚਨਾਵਾਂ ਵਿੱਚ ਸਮਾਜਿਕ, ਸਭਿਆਚਾਰਕ, ਅਤੇ ਅਧਿਆਤਮਕ ਵਿਸ਼ਿਆਂ ਦੀ ਝਲਕ ਮਿਲਦੀ ਹੈ, ਜੋ ਪੰਜਾਬੀ ਸਾਹਿਤ ਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ।
ਬ੍ਰਿਟਿਸ਼ ਰਾਜ ਦੌਰਾਨ ਪੰਜਾਬੀ ਭਾਸ਼ਾ ਨੂੰ ਸਿੱਖਿਆ ਅਤੇ ਸਭਿਆਚਾਰਕ ਜੀਵਨ ਵਿੱਚੋਂ ਲਗਭਗ ਹਾਸ਼ੀਏ 'ਤੇ ਧੱਕ ਦਿੱਤਾ ਗਿਆ ਸੀ। ਡਾ. ਫ਼ਕੀਰ ਮੁਹੰਮਦ ਨੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਅਧਿਕਾਰਾਂ ਲਈ ਸੰਘਰਸ਼ ਸ਼ੁਰੂ ਕੀਤਾ। ਉਹ ਪੰਜਾਬੀ ਭਾਸ਼ਾ ਨੂੰ ਸਕੂਲਾਂ ਅਤੇ ਸਭਿਆਚਾਰਕ ਸੰਸਥਾਵਾਂ ਵਿੱਚ ਸਥਾਨ ਦਿਵਾਉਣ ਦੇ ਹੱਕ ਵਿੱਚ ਸਨ। ਉਹਨਾਂ ਦੀਆਂ ਕੋਸ਼ਿਸ਼ਾਂ ਨੇ 1960 ਦੇ ਦਹਾਕੇ ਵਿੱਚ ਪੰਜਾਬੀ ਸਾਹਿਤ ਦੇ ਪੁਨਰਜਨਮ ਦੀ ਨੀਂਹ ਰੱਖੀ।
ਡਾ. ਫ਼ਕੀਰ ਮੁਹੰਮਦ ਫ਼ਕੀਰ ਦੀ ਮੌਤ 1974 ਵਿੱਚ ਹੋਈ, ਪਰ ਉਹਨਾਂ ਦੀ ਵਿਰਾਸਤ ਅੱਜ ਵੀ ਪੰਜਾਬੀ ਸਾਹਿਤ ਵਿੱਚ ਜ਼ਿੰਦਾ ਹੈ। ਉਹਨਾਂ ਨੂੰ 50ਵੀਂ ਬਰਸੀ 'ਤੇ (2024 ਵਿੱਚ) ਪਾਕਿਸਤਾਨ ਵਿੱਚ ਯਾਦ ਕੀਤਾ ਗਿਆ, ਜਿੱਥੇ ਉਹਨਾਂ ਦੇ ਯੋਗਦਾਨ ਨੂੰ ਸਰਾਹਿਆ ਗਿਆ।