ਬਹੁਤੇ ਮਰਦ ਕਵੀ ਵੀ ਪਰਮਾਤਮਾ (‘ਪਰਮ+ਆਤਮਾ' ਇਸਤਰੀ ਲਿੰਗ) ਨੂੰ ਪੁਰਖ ਦੀ ਸ਼ਕਲ ਵਿਚ ਦੇਖਦਿਆਂ ਤੇ ਆਪ ਇਸਤਰੀ ਬਣ ਕੇ ਸ਼ਹੁ ਨੂੰ ਤੇ ਜਣਦੀ ਮਾਂ ਨੂੰ ਅਪਣੇ ਹੋਣ ਦੀ ਪੀੜ ਦਸਦੇ ਰਹੇ ਹਨ। ਮਜ਼ਹਰ ਤਿਰਮਜ਼ੀ ਦੀ ਕਵਿਤਾ ਵਿਚ ਕਿਤੇ ਵੀ ਪਰਮਾਤਮਾ ਦਾ ਦਖਲ ਨਹੀਂ ਤੇ ਇਹਨੇ ਅਪਣੇ ਹੋਣ ਦੀ ਪੀੜ ਦਾ ਹਾਲ ਨਾ ਸੂਫ਼ੀਆਂ ਵਾਂਙ ਔਰਤ ਬਣ ਕੇ ਦੱਸਿਆ ਹੈ ਤੇ ਨਾ ਕਿਤੇ ਰੱਬ ਅੱਗੇ ਮਿੰਨਤਜ਼ਾਰੀ ਕੀਤੀ ਹੈ।
ਪੰਜਾਬੀ ਸਮਾਜ ਵਿਚ ਵੀ ਮਰਦ ਨੂੰ ਬੇਹਿਸ ਜਾਣਿਆ ਜਾਂਦਾ ਹੈ; ਕਿ ਔਰਤ ਸਭ ਤੋਂ ਵਧ ਕੇ ਮਜ਼ਲੂਮ ਹੈ ਤੇ ਸਭ ਤੋਂ ਵਧ ਦੁੱਖ ਵੀ ਇਹੋ ਜਰਦੀ ਹੈ। ਪੰਜਾਬੀ ਕਵਿਤਾ ਵਿਚ ਮਰਦ ਕਵੀ ਅਪਣਾ ਮਾਂ ਕੋਲ਼ ਦੁੱਖ ਫੋਲ਼ਦਾ ਹੈ; ਪਿਉ ਕੋਲ਼ ਨਹੀਂ। ਮਜ਼ਹਰ ਨੇ ਦੁੱਖ ਦੇ ਇਜ਼ਹਾਰ ਦੀ ਸੂਫ਼ੀ ਰੀਤ ਤੱਜ ਕੇ ਨਵੇਂ ਮੁਹਾਵਰੇ ਵਿਚ ਗੱਲ ਕੀਤੀ ਹੈ। ਜੇ ਕਿਤੇ ਅਪਣਾ ਹਾਲ ਦੱਸਦਾ ਹੈ, ਤਾਂ ਅਪਣੇ ਆਪ ਨੂੰ ਦਸਦਾ ਹੈ। ਖੌਰੇ ਇਸ ਲਈ ਕਿ ਕਿਸੇ ਨੇ ਇਹਦਾ ਦੁੱਖ ਸਮਝਣਾ ਨਹੀਂ ਜਾਂ ਦੁੱਖ ਦੱਸਿਆ ਹੀ ਨਹੀਂ ਜਾ ਸਕਦਾ।
ਮਜ਼ਹਰ ਦੀ ਮਾਂ-ਬੋਲੀ ਦੁਆਬੀ ਹੈ। ਇਹਦਾ ਜਨਮ ਸੰਨ 1951 ਦਾ ਹੈ; ਮਿੰਟਗੁਮਰੀ ਸਾਹੀਵਾਲ਼ ਦੇ ਗਰਾਂ ਚੀਚਾਵਤਨੀ ਦਾ, ਜਿੱਥੇ ਇਹਦੇ ਘਰ ਦੇ ਦੁਆਬੇ ਦੀ ਧੁੰਨੀ ਦੇ ਪਿੰਡ ਸਰਹਾਲ ਕਾਜ਼ੀਆਂ ਤੋਂ ਸੰਨ ਸੰਤਾਲ਼ੀ ਵਿਚ ਉੱਠ ਕੇ ਗਏ ਸਨ।
ਮਜ਼ਹਰ ਦੀਆਂ ਕਈ ਕਵਿਤਾਵਾਂ ਹੱਡ-ਬੀਤੇ ਪਰਦੇਸ ਗਮਨ ਦੀਆਂ ਹਨ। ਪਰਦੇਸ ਨਾਲ਼ ਨੌਸਤੌਲਜੀਆ (ਹੇਰਵਾ) ਸ਼ਬਦ ਜੁੜਿਆ ਹੋਇਆ ਹੈ। ਇਹਦੀ ਜੜ੍ਹ ਯੂਨਾਨੀ ਸ਼ਬਦ ਨੋਸਤੋਸ ਵਿਚ ਹੈ; ਯਾਨੀ ਪਿਛਲ-ਯਾਤਰਾ, ਵਾਪਸੀ ਦਾ ਸਫ਼ਰ। ਬੰਦਾ ਯਾਦ ਦਾ ਹੀ ਤਾਂ ਬਣਿਆ ਹੋਇਆ ਹੈ। ਯਾਦ ਕਿੱਥੋਂ ਤਕ ਪਿਛਾਂਹ ਜਾ ਸਕਦੀ ਹੈ; ਕਿੰਨੀ-ਕੁ ਪੁਰਾਣੀ ਹੋ ਸਕਦੀ ਹੈ? ਓਥੋਂ ਤਕ ਜਿੱਥੇ ਤਕ ਬੰਦੇ ਨੂੰ ਜੀਉਣ ਦਾ ਆਸਰਾ ਹੋਵੇ। ਸਾਰੀ ਹਸਤੀ ਨੌਸਤੌਲਜੀਆ ਹੈ। ਸਾਰੀ ਭਾਸ਼ਾ ਨੌਸਤੌਲਜੀਆ ਹੈ। ਸਾਰਾ ਇਤਿਹਾਸ ਨੌਸਤੌਲਜੀਆ ਹੈ।
ਮਜ਼ਹਰ ਦੀ ਕਵਿਤਾ ਵਿਚ ਯਾਦ ਰੋਗ ਨਹੀਂ ਬਣਦੀ। ਇਹਦੀ ਕਵਿਤਾ ਵਿਚ ਆਦਿ-ਜੁਗਾਦੀ ਸਵਾਲ ਹਨ, ਪਰ ਜਿਨ੍ਹਾਂ ਦਾ ਜਵਾਬ ਕਿਸੇ ਅਫਲਾਤੂ ਕੋਲ਼ ਵੀ ਨਹੀਂ। ਕਵੀ ਐਸੇ ਸਵਾਲ ਪਾ ਕੇ ਆਪ ਹੀ ਕਹਿੰਦਾ ਹੈ: ‘ਮੇਰੀ ਗਈ ਬਸੰਤ ਨੂੰ ਕਿਸੇ ਮੋੜ ਨਹੀਂ ਲਿਆਣਾ ਏ/ ਚਿੜੀਆਂ ਗਾਉਂਦੇ ਗਾਉਂਦੇ ਚੁੱਪ ਕਰ ਜਾਣਾ ਏ। ਬੰਦਾ ਵੀ ਤਾਂ ਚਿੜੀ ਹੀ ਹੈ। ਇਹਦੇ ਸਵਾਲਾਂ ਦੀ ਚੀਂ-ਚੀਂ ਵੀ ਇਕ ਦਿਨ ਬੰਦ ਹੋ ਜਾਣੀ ਹੈ।
ਪੰਜਾਬੀ ਕਵੀ ਅਪਣੀ ਪ੍ਰੇਮ ਕਹਾਣੀ ਵੀਹਵੀਂ ਸਦੀ ਵਿਚ ਆਣ ਕੇ ਲਿਖਣ ਲੱਗਾ ਸੀ। ਮਜ਼ਹਰ ਦੀ ਲਿਖੀ ਪ੍ਰੇਮ ਕਵਿਤਾ ਵਿਚ ਮਾਸ਼ੂਕ ਬਰਾਬਰ ਦੀ ਦੋਸਤ ਹੈ। ਇਸ ਪੁਖ਼ਤਾ-ਖਿਆਲੀ ਵਿਚ ਬੜਬੋਲੀ ਇਸ਼ਕੀਆ ਸ਼ਾਇਰੀ ਦਾ ਸ਼ਿਕਵਾ ਨਹੀਂ; ਹੰਝੂ ਨਹੀਂ, ਜ਼ਖ਼ਮ ਨਹੀਂ, ਬਿਰਹੋਂ ਦੇ ਕੀਤੇ ਨਹੀਂ।
ਅਮਰਜੀਤ ਚੰਦਨ