ਤੇਜਾ ਸਿੰਘ ਸਾਬਰ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਤੇ ਸਟੇਜੀ ਕਵੀ ਸਨ। ਉਹਨਾਂ ਦਾ ਜਨਮ 16 ਮਾਰਚ 1907 ਈ. ਨੂੰ ਬਰਤਾਨਵੀ ਪੰਜਾਬ ਦੇ ਸਮੇਂ ਲਾਇਲਪੁਰ (ਹੁਣ ਫ਼ੈਸਲਾਬਾਦ, ਪਾਕਿਸਤਾਨ) ਜ਼ਿਲ੍ਹੇ ਦੀ ਝੰਗ ਬਰਾਂਚ ਵਿਚ ਚੱਕ ਨੰਬਰ ਵੀਂਹ ਵਿਚ ਹੋਇਆ । ਰੋਜੀ ਰੋਟੀ ਦੇ ਲਈ ਉਹਨਾਂ ਨੇ ਘੜੀ ਸਾਜੀ ਦਾ ਕਿੱਤਾ ਅਪਣਾਇਆ ਪਰ ਉਹਨਾਂ ਦਾ ਰੁਝਾਨ ਸਾਹਿਤ ਅਤੇ ਸਿਆਸਤ ਵੱਲ ਹੀ ਰਿਹਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਸਟੇਜੀ ਕਵਿਤਾਵਾਂ ਅਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ, ਜੋ ਦੇਸ਼ ਦੀ ਆਜ਼ਾਦੀ ਘੋਲ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੇ ਹੋਏ ਸਨ।
ਤੇਜਾ ਸਿੰਘ ਸਾਬਰ ਕਵੀ ਦਰਬਾਰਾਂ ਵਿਚ ਆਪਣੀ ਨਿਰਾਲੀ ਅਦਾਇਗੀ ਕਰਕੇ ਪਛਾਣੇ ਜਾਂਦੇ ਸਨ। ਉਹ ਉੱਚੀ ਅਵਾਜ਼ ਵਿੱਚ ਬੋਲਣ ਦੀ ਬਜਾਏ ਹੌਲੀ-ਹੌਲੀ ਗੱਲ ਕਰਦੇ। ਉਨ੍ਹਾਂ ਦੀਆਂ ਕਵਿਤਾਵਾਂ ਨਾਟਕੀ ਅੰਦਾਜ਼ ਵਿਚ ਹੁੰਦੀਆਂ ਸਨ ਅਤੇ ਅਕਸਰ ਵਿਅੰਗ ਨਾਲ ਭਰਪੂਰ। ਉਨ੍ਹਾਂ ਦੀਆਂ ਕਿਤਾਬਾਂ ਪਰਛਾਵੇਂ, ਯਾਦਗਾਰ, ਮਨਮੰਦਰ, ਨਿਰੀ ਅੱਗ, ਰਾਜ਼ ਕਰੇਗਾ ਛਪਦੀਆਂ ਹਨ। ਇਸ ਤੋਂ ਇਲਾਵਾ ਉਹਨਾਂ ਦੀਆਂ ਕੁਝ ਹੋਰ ਪੁਸਤਕਾਂ ਵੀ ਛਪਦੀਆਂ ਹਨ। ਤੇਜਾ ਸਿੰਘ ਸਾਬਰ ਨੂੰ ਕਵੀ ਦਰਬਾਰਾਂ ਦੀ ਸ਼ਾਨ ਵੀ ਕਿਹਾ ਜਾਂਦਾ ਸੀ, ਕਿਉਂਕਿ ਉਹਨਾਂ ਦੇ ਗੀਤ ਅਤੇ ਕਵਿਤਾਵਾਂ ਦਿਲ ਨੂੰ ਛੂਹ ਜਾਂਦੀਆਂ ਸਨ। ਉਨ੍ਹਾਂ ਦੀ ਕਵਿਤਾ ਵਿਚ ਤੀਬਰ ਵਿਅੰਗ, ਰੂਪਕੀ ਸੁਹਜ ਅਤੇ ਗੀਤਾਤਮਕਤਾ ਦਾ ਅਨੋਖਾ ਮਿਸ਼ਰਣ ਮਿਲਦਾ ਹੈ।
ਤੇਜਾ ਸਿੰਘ ਸਾਬਰ ਦਾ ਦੇਹਾਂਤ 1970 ਈ. ਵਿਚ 63 ਸਾਲ ਦੀ ਉਮਰ ਵਿਚ ਹੋ ਜਾਂਦਾ ਹੈ। ਉਹਨਾਂ ਦੀ ਵਿਰਾਸਤ ਪੰਜਾਬੀ ਸਾਹਿਤ ਵਿਚ ਜੀਵੰਤ ਹੈ।