border profile-bg

ਕੰਵਰ ਚੌਹਾਨ

Birth
1932 – 1995

ਪੰਜਾਬੀ ਗ਼ਜ਼ਲ ਦਾ ਪ੍ਰਤੀਨਿਧ ਹਸਤਾਖਰ। ਆਪਣੀ ਇਕੋ ਕਿਤਾਬ (ਜੰਗਲ ਵਿਚ ਸ਼ਾਮ) ਨਾਲ਼ ਵੱਖਰਾ ਮੁਕ਼ਾਮ ਹਾਸਿਲ ਕਰਨ ਵਾਲ਼ਾ ਸ਼ਾਇਰ। ਇਹ ਕਿਤਾਬ ਵੀ ਮੌਤ ਤੋਂ ਕਈ ਸਾਲ ਬਾਅਦ ਪ੍ਰਕਾਸ਼ਿਤ ਹੋਈ।

ਅੱਗ ਦੇ ਦਰਿਆ ਅੰਦਰ ਡੁੱਬ ਕੇ ਜਦ ਵੀ ਬਾਹਰ ਆਏ ਹਾਂ।
ਅੱਜ ਇਉਂ ਤੱਕਿਆ ਕਿਸੇ,ਪਹਿਲਾਂ ਕਦੇ ਤੱਕਿਆ ਨ ਸੀ
ਅਪਣੇ ਸਾਏ ਦੇ ਸਮੁੰਦਰ ਵਿੱਚ ਖਰ ਜਾਵਾਂਗਾ ਮੈਂ,
ਧੁੱਪ ਦੀ ਛਾਂ ਵਿਚ ਬਹਿ ਕੇ ਕੱਟ ਲਈ ਸਰਦੀ ਦੀ ਦੋਪਹਿਰ।
ਦਿਲ ਵਿੱਚ ਐਨਾ ਸੱਨਾਟਾ ਹੈ, ਕੰਬਦੀ ਹੈ ਤਨਹਾਈ ਵੀ
ਦਿਨ ਦੇ ਸੰਦਲੀ ਨੂਰ ਪਿੱਛੇ ਭਟਕਦਾ ਹਾਂ ਸ਼ਹਿਰ-ਸ਼ਹਿਰ,
ਹੱਦਾਂ-ਬੰਨੇ ਤੋੜ ਉਛਲਦਾ ਸੀ ਜੋ ਕਲ ਦਰਿਆ।
ਹੱਥਾਂ ਦੀ ਛੋਹ ਨੂੰ ਤਰਸਦੇ ਹੋਏ ਸਾਜ਼ ਵਾਂਗਰਾਂ।
ਇਕਲਾਪੇ ਦੇ ਖੰਭਾਂ ਉੱਤੇ ਜਦ ਉਤਰੀ ਜੰਗਲ ਵਿਚ ਸ਼ਾਮ।
ਇਸ਼ਕ ਦੀ ਰਾਹ ਵਿੱਚ ਬਣ ਜਾਂਦਾ ਹੈ ਅਪਣਾ ਅਤੇ ਪਰਾਇਆ ਪੱਥਰ
ਜਦ ਵੀਰਾਨ ਘਰਾਂ ਦੀਆਂ ਛੱਤਾਂ ’ਤੇ ਸੌਂ ਜਾਂਦੀ ਛਾਂ
ਜਿਹੜਾ ਛਿਣ ਲੰਘ ਜਾਂਦੈ,ਉਹ ਕਦੇ ਅਪਣਾ ਨਹੀਂ ਹੁੰਦਾ।
ਖ਼ੌਰੇ ਕੈਸੇ ਸ਼ਹਿਰ ਨੇ ਜਿੱਥੇ ਲਿਸ਼ਕੀ 'ਤੇ ਮੁਸਕਾਈ ਸ਼ਾਮ।
ਕਿੰਨੀਆਂ ਸਦੀਆਂ ਮੇਰੇ ਵਿੱਚੋਂ ਆਰੀ ਵਾਂਗੂੰ ਲੰਘੀਆਂ ਨੇ।
ਪੱਤਝੜਾਂ ਦਾ ਕਾਫ਼ਲਾ,ਮਹਿਕਾਂ ਦਾ ਲਸ਼ਕਰ ਹੋ ਗਿਆ।
ਕ਼ਤਰਾ-ਕ਼ਤਰਾ ਮੂੰਹ 'ਚ ਅਪਣੇ ਜ਼ਹਿਰ ਟਪਕਾਵਾਂਗਾ ਮੈਂ।
ਸੂਰਜ ਅਪਣੇ ਸੱਜਰੇ, ਸੂਹੇ ਖ਼ੂਨ 'ਚ ਨ੍ਹਾਤਾ ਸ਼ਾਮ ਢਲੇ।
ਤਿੰਨ ਕੂਟਾਂ ਵਿਚ ਘੋਰ ਹਨੇਰਾ 'ਤੇ ਹਨ ਚੌਥੇ ਪਾਸੇ ਜੰਗਲ।
ਤੂੰ ਵੀ ਪ੍ਰੀਤ ਨਿਭਾਈ ਭਾਵੇਂ ਮੈਂ ਵੀ ਪ੍ਰੀਤ ਨਿਭਾਈ।
ਉਸ ਤੋਂ ਵੱਖ ਹੋ ਕੇ ਜਦੋਂ ਮੈਂ ਅਪਣੇ ਘਰ ਨੂੰ ਪਰਤਿਆ।