ਅਮ੍ਰਿੰਤਾ ਪ੍ਰੀਤਮ ਪੰਜਾਬੀ ਦੀ ਬਹੁ-ਵਿਧਾ ਵਿਚ ਲਿਖਣ ਵਾਲ਼ੀ ਲੇਖਿਕਾ ਹੈ। ਜਿਸ ਨੇ ਕਵਿਤਾ, ਕਹਾਣੀ, ਨਾਵਲ,

ਅਜਾਇਬ ਚਿੱਤਰਕਾਰ

ਅਜਾਇਬ ਚਿਤ੍ਰਕਾਰ ਦਾ ਪੰਜਾਬੀ ਗ਼ਜ਼ਲ ਵਿੱਚ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦੀ ਕਵਿਤਾ ਨਿਰੰਤਰ ਸਘੰਰਸ਼ ਅਤੇ ਸਮਾਜਿਕ ਬਰਾਬਰੀ ਦਾ ਪੈਗ਼ਾਮ ਹੈ। ਉਨ੍ਹਾਂ ਨੇ ਆਪਣੇ ਮੌਲਿਕ ਲੇਖਣ ਤੋਂ ਇਲਾਵਾ ਕਈ ਕਿਤਾਬਾਂ ਦੇ ਅਨੁਵਾਦ ਵੀ ਕੀਤੇ।

ਅਜਾਇਬ ਸਿੰਘ ਹੁੰਦਲ

ਅਜਾਇਬ ਸਿੰਘ ਹੁੰਦਲ ਦੀ ਪੰਜਾਬੀ ਗ਼ਜ਼ਲਗੋ ਦੇ ਤੌਰ 'ਤੇ ਵਿਸ਼ੇਸ਼ ਪਹਿਚਾਣ ਹੈ। ਹੁੰਦਲ ਕਵਿਤਾ ਜਿੱਥੇ ਨਿੱਜੀ ਭਾਵਨਾ, ਸੰਵੇਦਨਾ ਨੂੰ ਤੀਖਣ ਸੁਰ ਵਿੱਚ ਬਿਆਨਦੀ ਹੈ ਉੱਥੇ ਹੀ ਸਮਾਜਿਕ ਚੇਤਨਤਾ ਨੂੰ ਵੀ ਸਾਰਥਕ ਤਰੀਕ਼ੇ ਨਾਲ਼ ਪੇਸ਼ ਕਰਦੀ ਹੈ।

ਕੁਲਵੰਤ ਨੀਲੋਂ

ਗ਼ਜ਼ਲ ਦੇ ਉੱਘੇ ਸ਼ਾਇਰ, ਗ਼ਜ਼ਲ ਤੋਂ ਇਲਾਵਾ ਨਜ਼ਮ ਵੀ ਲਿਖੀ। ਦੋ ਕਿਤਾਬਾਂ "ਆਸਾਂ ਦੇ ਬੋਟ" ਅਤੇ "ਆਪਣਾ ਤੇ ਪਰਾਇਆ ਸੂਰਜ।"

ਕੰਵਰ ਚੌਹਾਨ

ਪੰਜਾਬੀ ਗ਼ਜ਼ਲ ਦਾ ਪ੍ਰਤੀਨਿਧ ਹਸਤਾਖਰ। ਆਪਣੀ ਇਕੋ ਕਿਤਾਬ (ਜੰਗਲ ਵਿਚ ਸ਼ਾਮ) ਨਾਲ਼ ਵੱਖਰਾ ਮੁਕ਼ਾਮ ਹਾਸਿਲ ਕਰਨ ਵਾਲ਼ਾ ਸ਼ਾਇਰ। ਇਹ ਕਿਤਾਬ ਵੀ ਮੌਤ ਤੋਂ ਕਈ ਸਾਲ ਬਾਅਦ ਪ੍ਰਕਾਸ਼ਿਤ ਹੋਈ।

ਗੁਰਦੇਵ ਨਿਰਧਨ

ਗੁਰਦੇਵ ਨਿਰਧਨ ਨਵੀਂ ਗ਼ਜ਼ਲ ਦੇ ਪਹਿਲੀ ਕ਼ਤਾਰ ਦੇ ਉਨ੍ਹਾਂ ਸ਼ਾਇਰਾਂ ਵਿੱਚ ਸ਼ੁਮਾਰ ਹਨ ਜਿਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਨਿਰਧਨ ਦੀ ਸ਼ਾਇਰੀ ਬਹੁਅਰਥੀ ਅਤੇ ਬਹੁਪਰਤੀ ਹੈ। ਉਹ ਨਾਭਾ ਸ਼ਹਿਰ ਵਿੱਚ ਘੜੀ ਸਾਜ਼ ਦਾ ਕੰਮ ਕਰਦੇ ਸਨ।

ਜਗਤਾਰ

ਸ਼ਾਇਰ (ਨਜ਼ਮ,ਗ਼ਜ਼ਲ),ਮੁਹਕ਼ਿੱਕ਼,ਅਨੁਵਾਦਕ, ਅਤੇ ਸੰਪਾਦਕ। ਡਾ: ਜਗਤਾਰ ਨੇ ਜ਼ਿੰਦਗੀ ਦੇ ਤਲਖ਼ ਤਜੁਰਬਿਆਂ ਨੂੰ ਸ਼ਾਇਰਾਨਾ ਅੰਦਾਜ਼ ਵਿਚ ਢਾਲ਼ ਕੇ ਪੰਜਾਬੀ ਗ਼ਜ਼ਲ ਨੂੰ ਆਲਾ ਮੁਕ਼ਾਮ ਬਖ਼ਸ਼ਿਆ। ਸਾਹਿਤ ਅਕਾਦਮੀ ਐਵਾਰਡ ਯਾਫ਼ਤਾ ਸ਼ਾਇਰ। ਮਸ਼ਹੂਰ ਗ਼ਜ਼ਲ "ਹਰ ਮੋੜ 'ਤੇ ਸਲੀਬਾਂ"

ਦਰਸ਼ਨ ਸਿੰਘ

ਦਰਸ਼ਨ ਸਿੰਘ ਆਵਾਰਾ ਨੇ ਆਪਣੀ ਕਵਿਤਾ ਰਾਹੀਂ ਨਵੇਂ ਯੁੱਗ ਦੀ ਚੇਤਨਾ ਅਤੇ ਗ਼ੁਲਾਮੀ ਵਿਰੁੱਧ ਬਗ਼ਾਵਤ ਦੀ ਆਵਾਜ਼ ਨੂੰ ਤਿੱਖੇ ਸੁਰ ਵਿੱਚ ਪੇਸ਼ ਕੀਤਾ। ਕਵਿਤਾ ਲਿਖਣ ਤੋਂ ਇਲਾਵਾ ਅਹਿਮ ਕਿਤਾਬਾਂ ਦੇ ਅਨੁਵਾਦ ਕੀਤੇ।

ਧਨੀ ਰਾਮ ਚਾਤ੍ਰਿਕ

ਪੰਜਾਬੀ ਅਤੇ ਪੰਜਾਬੀਅਤ ਦੇ ਸਿਰਮੌਰ ਸ਼ਾਇਰ। ਚਾਤ੍ਰਿਕ ਦੀ ਕਵਿਤਾ ਵਿਚ ਛੰਦਾਬੰਦੀ, ਬੋਲੀ ਦੀ ਨਿਪੁੰਨਤਾ, ਠੇਠਤਾ ਅਤੇ ਮੁਹਾਵਰੇ ਦੀ ਖ਼ੂਬਸੂਰਤੀ ਬੇਮਿਸਾਲ ਹੈ।

ਪ੍ਰੇਮ ਵਾਰਬਰਟਨੀ

ਉਰਦੂ ਦੇ ਨਾਮਵਰ ਸ਼ਾਇਰ। "ਲਾਲ ਖੰਭਾਂ ਦਾ ਘਰ" ਪੰਜਾਬੀ ਸ਼ਾਇਰੀ ਦਾ ਮਜਮੂਆ, ਇਸਤੋਂ ਇਲਾਵਾ ਫ਼ਿਲਮੀ ਗੀਤ ਵੀ ਲਿਖੇ।